ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ ਆਈ ਹੈ। ਇਸ ਨੂੰ ਕੰਪਨੀ ਸੁਲਝਾਉਣ ਵਿੱਚ ਜੁਟੀ ਹੋਈ ਹੈ। ਵਰਜ ਦੀ ਰਿਪੋਰਟ ਮੁਤਾਬਕ ਐਪਲ ਵਾਚ ਸੀਰੀਜ਼ 3 ਵਿੱਚ ਐਲ.ਟੀ.ਈ. ਸਮਰੱਥਾ ਵਿੱਚ ਕੁਨੈਕਟੀਵਿਟੀ ਦਾ ਮੁੱਦਾ ਸਾਹਮਣੇ ਆਇਆ ਹੈ। ਨਵੀਂ ਘੜੀ ਆਪਣੇ ਸੈਲੂਲਰ ਨਾਲ ਜੁੜਨ ਦੀ ਥਾਂ 'ਤੇ ਕਿਸੇ ਅਣਜਾਣ ਵਾਈਫਾਈ ਨੈੱਟਵਰਕ ਨਾਲ ਜੁੜ ਜਾਂਦੀ ਹੈ।
ਵਰਜ ਦੇ ਰਿਵੀਊ ਮੁਤਾਬਕ ਕੰਪਨੀ ਨੇ ਪਹਿਲਾਂ ਵਾਲੇ ਘੜੀ ਦੇ ਯੂਨਿਟ ਨੂੰ ਦੂਜੇ ਯੂਨਿਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਸੁਧਾਰ ਦੇ ਬਾਵਜੂਦ ਵੀ ਇਸ ਵਿੱਚ ਸਮੱਸਿਆ ਮੌਜੂਦ ਹੈ। ਬਾਅਦ ਵਿੱਚ ਐਪਲ ਨੇ ਇਸ ਸਮੱਸਿਆ ਨੂੰ ਸਵੀਕਾਰ ਕਰ ਲਿਆ ਤੇ ਇੱਕ ਬਿਆਨ ਜਾਰੀ ਕੀਤਾ।
ਐਪਲ ਨੇ ਦੱਸਿਆ ਕਿ ਜਦੋਂ ਇਹ ਅਨਜਾਣ ਵਾਈ ਫ਼ਾਈ ਨੈਟਵਰਕ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਆਪਣੇ ਸੈਲੂਲਰ ਦੀ ਵਰਤੋਂ ਕਰਨ ਤੋਂ ਰੋਕਣ ਲੱਗ ਜਾਂਦੀ ਹੈ। ਬੁਲਾਰੇ ਨੇ ਕਿਹਾ ਕਿ ਐਪਲ ਨੇ ਇਸ ਸਮੱਸਿਆ ਨੂੰ ਛੇਤੀ ਹੱਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।