ਨਵੀਂ ਦਿੱਲੀ: ਟੈਕ ਜਾਇੰਟ ਐੱਪਲ ਛੇਤੀ ਹੀ ਆਪਣੇ ਯੂਜ਼ਰਜ਼ ਨੂੰ ਨਵਾਂ ਤੋਹਫ਼ਾ ਦੇਣ ਵਾਲਾ ਹੈ। ਦਰਅਸਲ, ਅਮੇਜ਼ਨ ਪ੍ਰਾਈਮ ਦੀ ਤਰਜ਼ 'ਤੇ ਚਲਦਿਆਂ ਐੱਪਲਲ ਵੀ ਆਪਣੇ ਗਾਹਕਾਂ ਨੂੰ ਇੱਕੋ ਹੀ ਸਬਸਕ੍ਰਿਪਸ਼ਨਜ਼ ਵਿੱਚ ਟੈਲੀਵਿਜ਼ਨ ਸ਼ੋਅ, ਮਿਊਜ਼ਿਕ ਸੇਵਾ, ਮੈਗ਼ਜ਼ੀਨ ਆਰਟੀਕਲ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।
ਅਮੇਜ਼ਨ ਪ੍ਰਾਈਮ ਦੀ ਸੇਵਾ ਵਿੱਚ ਵੀ ਯੂਜ਼ਰ ਨੂੰ ਇੱਕੋ ਥਾਂ 'ਤੇ ਵੀਡੀਓ, ਮਿਊਜ਼ਿਕ ਤੇ ਨਿਊਜ਼ ਦਾ ਆਫ਼ਰ ਮਿਲਦਾ ਹੈ। ਇਸ ਤੋਂ ਪਹਿਲਾਂ ਸਾਹਮਣੇ ਆਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਿਸੇ ਤਰ੍ਹਾਂ ਐਪਲ ਹੁਣ ਵੀਡੀਓ, ਨਿਊਜ਼, ਮਿਊਜ਼ਿਕ ਤੇ ਆਈ ਕਲਾਊਡ ਨੂੰ ਇਕੱਠਾ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਹਾਲਾਂਕਿ, ਹਾਲੇ ਤਕ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਐੱਪ ਇੱਕ ਹੀ ਸਬਸਕ੍ਰਿਪਸ਼ਨ ਵਾਲੀ ਸੇਵਾ ਨੂੰ ਕਦੋਂ ਲਾਂਚ ਕਰੇਗਾ। ਜੂਨ 2018 ਵਿੱਚ ਐੱਪਲ ਨੇ ਓਪਰਾ ਵਿਨਫਰੇ ਨਾਲ ਵੀਡੀਓਜ਼ ਦਾ ਇੱਕ ਸੌਦਾ ਤਾਂ ਸਹੀਬੰਦ ਕੀਤਾ ਹੈ।
ਮੀਡੀਆ ਰਿਪੋਰਟਸ ਵਿੱਚ ਇਸ ਗੱਲ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਸਾਲ 2019 ਵਿੱਚ ਐੱਪਲ ਵੀਡੀਓਜ਼ ਸੀਰੀਜ਼ ਜਾਰੀ ਕਰ ਸਕਦਾ ਹੈ। ਪਿਛਲੇ ਲੰਮੇ ਸਮੇਂ ਤੋਂ ਹੀ ਐੱਪਲ ਦੀ ਵੀਡੀਓ ਸੇਵਾ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਪਰ ਹਾਲੇ ਤਕ ਲਾਂਚ ਦੀ ਤਾਰੀਖ਼ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।