ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ 'ਤੇ ਗਲੋਬਲ ਮੋਬਾਈਲ ਕਾਰੋਬਾਰ ਦੇ ਮੁਨਾਫੇ ਵਿੱਚ ਇੱਕ ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਇਕੱਲੇ ਆਈਫੋਨ ਐਕਸ ਨੇ ਟੋਟਲ ਮੁਨਾਫੇ ਦਾ 35 ਫੀਸਦੀ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਆਈਫੋਨ ਦਾ ਸ਼ੁੱਧ ਮੁਨਾਫਾ ਵੀ ਇੱਕ ਫੀਸਦੀ ਵਧਿਆ ਹੈ। ਸਮਾਰਟਫੋਨ ਬਾਜ਼ਾਰ ਵਿੱਚ ਇੰਡ੍ਰਾਇਡ ਫੋਨ ਬਣਾਉਣ ਵਾਲੀਆਂ 600 ਕੰਪਨੀਆਂ ਦਾ ਜਿੰਨਾ ਮੁਨਾਫਾ ਰਿਹਾ, ਉਸ ਵਿੱਚੋਂ ਪੰਜਵਾਂ ਹਿੱਸਾ ਇਕੱਲੇ ਆਈਫੋਨ ਐਕਸ ਕੋਲ ਹੀ ਹੈ।


 

ਕਾਉਂਟਰਪੁਆਇੰਟਸ ਦੀ ਰਿਪੋਰਟ ਮੁਤਾਬਕ 2017 ਦੀ ਚੌਥੀ ਤਿਮਾਹੀ ਵਿੱਚ ਪ੍ਰੀਮੀਅਮ ਹੈਂਡਸੈੱਟ ਬਾਜ਼ਾਰ ਵਿੱਚ ਉਮੀਦ ਮੁਤਾਬਕ ਤੇਜ਼ੀ ਵੇਖਣ ਨੂੰ ਨਹੀਂ ਮਿਲੀ। ਐਪਲ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲਾ ਬ੍ਰਾਂਡ ਬਣ ਰਿਹਾ ਹੈ। ਮੋਬਾਈਲ ਬਾਜ਼ਾਰ ਦੇ ਕੁੱਲ ਮੁਨਾਫੇ ਦਾ 86 ਫੀਸਦੀ ਹਿੱਸਾ ਐਪਲ ਨੂੰ ਪ੍ਰਾਪਤ ਹੋਇਆ।

ਰਿਸਰਚਰ ਕਰਨ ਚੌਹਾਨ ਨੇ ਕਿਹਾ ਕਿ ਐਪਲ ਦੀ ਤਰੱਕੀ ਸਾਲ ਦਰ ਸਾਲ ਇੱਕ ਫੀਸਦੀ ਰਹੀ ਹੈ ਜਦਕਿ ਆਈਫੋਨ ਐਕਸ ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਿਰਫ ਦੋ ਮਹੀਨੇ ਦੇ ਲਈ ਵਿਕਰੀ ਦੇ ਲਈ ਮੌਜੂਦ ਰਿਹਾ। ਆਈਫੋਨ ਐਕਸ ਨੇ ਇਕੱਲ ਇੰਡਸਟਰੀ ਦੇ ਰੈਵੀਨਿਊ ਦਾ 21 ਫੀਸਦੀ ਜਨਰੇਟ ਕੀਤਾ ਹੈ ਤੇ ਟੋਟਲ ਮੁਨਾਫੇ ਦਾ 35 ਫੀਸਦੀ ਆਈਫੋਨ ਐਕਸ ਦੇ ਖਾਤੇ ਵਿੱਚ ਗਿਆ।