ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਕੈਸ਼ਬੈਕ ਲਾਭ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਕੁਝ ਪੋਸਟਪੇਡ ਗਾਹਕਾਂ ਨੂੰ 4,575 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ ਸਾਲਾਨਾ ਸਬਸਕ੍ਰਿਪਸ਼ਨ 'ਤੇ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਸ਼ੁਰੂਆਤੀ ਟੌਪ ਤਿੰਨ ਮਾਸਿਕ ਰੀਚਾਰਜ ਪਲਾਨ ਉਤੇ 25 ਫੀਸਦੀ ਦਾ ਕੈਸ਼ਬੈਕ ਵੀ ਮਿਲੇਗਾ। ਹੋਰ ਘੱਟ ਕੀਮਤ ਵਾਲੇ ਪੋਸਟਪੇਡ ਪਲਾਨਜ਼ 'ਤੇ ਵੀ ਸਾਲਾਨਾ ਸਬਸਕ੍ਰਿਪਸ਼ਨ ਪੇਮੈਂਟ 'ਤੇ ਕੰਪਨੀ 20 ਫੀਸਦੀ ਤਕ ਦਾ ਕੈਸ਼ਬੈਕ ਦੇ ਰਹੀ ਹੈ।

ਇਸ ਤੋਂ ਇਲਾਵਾ BSNL 6 ਮਹੀਨਿਆਂ ਦੇ ਪਲਾਨ 'ਤੇ ਵੀ ਕੈਸ਼ਬੈਕ ਦੇ ਰਿਹਾ ਹੈ। ਹਾਲਾਂਕਿ ਇਹ ਕੈਸ਼ਬੈਕ ਹੋਰ ਪਲਾਨ ਦੇ ਮੁਕਾਬਲੇ ਘੱਟ ਹੈ। ਕੰਪਨੀ 1,525 ਰੁਪਏ ਤਕ ਦੇ ਸਾਲਾਨਾ ਪਲਾਨ 'ਤੇ 4,575 ਰੁਪਏ ਤਕ ਦਾ ਕੈਸ਼ਬੈਕ ਦੇ ਰਹੀ ਹੈ। ਦੱਸ ਦੇਈਏ ਇਸ ਪਲਾਨ ਵਿੱਚ ਗਾਹਕ ਨੂੰ ਹਰ ਮਹੀਨੇ 1,525 ਰੁਪਏ ਦੇਣੇ ਪੈਣਗੇ। ਯਾਨੀ ਸਾਲਾਨਾ ਇਸ ਪਲਾਨ ਦੀ ਕੀਮਤ 18,300 ਰੁਪਏ ਹੋ ਜਾਂਦੀ ਹੈ। ਇਸ ਰਕਮ 'ਤੇ 4,575 ਰੁਪਏ ਕੈਸ਼ਬੈਕ ਮਿਲਦਾ ਹੈ।

ਇਸੇ ਤਰ੍ਹਾਂ 1,125 ਰੁਪਏ ਦੇ ਮਾਸਿਕ ਪਲਾਨ 'ਤੇ ਕੁੱਲ 3,375 (25 ਫੀਸਦੀ) ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ 799 ਰੁਪਏ ਦੇ ਪਲਾਨ 'ਤੇ ਵੀ 25 ਫੀਸਦੀ ਦਾ ਕੈਸ਼ਬੈਕ ਦੇ ਰਹੀ ਹੈ। ਘੱਟ ਕੀਮਤ ਵਿੱਚ BSNL ਇਹ ਆਫਰ 725 ਰੁਪਏ ਤੇ 525 ਰੁਪਏ ਦੇ ਮਾਸਿਕ ਪਲਾਨ 'ਤੇ ਵੀ ਦੇ ਰਿਹਾ ਹੈ। ਇਨ੍ਹਾਂ ਪਲਾਨਜ਼ 'ਤੇ 20 ਫੀਸਦੀ ਕੈਸ਼ਬੈਕ ਮਿਲ ਰਿਹਾ ਹੈ।

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਗਾਹਕਾਂ ਨੂੰ 399, 325 ਅਤੇ 225 ਰੁਪਏ ਦੇ ਪਲਾਨਜ਼ 'ਤੇ 10 ਫੀਸਦੀ ਦਾ ਕੈਸ਼ਬੈਕ ਮਿਲ ਰਿਹਾ ਹੈ। BSNL ਸੈਮੀ ਐਨੁਅਲ ਪਲਾਨਜ਼ 'ਤੇ ਵੀ ਕੈਸ਼ਬੈਕ ਉਪਲਬਧ ਹੈ। ਜੇ ਤੁਸੀਂ 1,525 ਰੁਪਏ ਦੇ 6 ਮਹੀਨਿਆਂ ਦਾ ਬਿੱਲ ਇੱਕ ਵਾਰ ਵਿੱਚ ਜਮ੍ਹਾ ਕਰਾਉਂਦੇ ਹੋ, ਤਾਂ ਤੁਹਾਨੂੰ 12 ਫੀਸਦੀ ਕੈਸ਼ਬੈਕ ਮਿਲੇਗਾ, ਯਾਨੀ 25 ਫੀਸਦੀ ਕੈਸ਼ਬੈਕ ਲਈ, ਤੁਹਾਨੂੰ ਪੂਰੇ ਸਾਲ ਦਾ ਬਿੱਲ ਇੱਕੋ ਵਾਰ ਵਿੱਚ ਜਮ੍ਹਾ ਕਰਾਉਣਾ ਹੋਵੇਗਾ।