ਨਵੀਂ ਦਿੱਲੀ: ਬੀਐਸਐਨਐਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਡੇਟਾ ਸੁਨਾਮੀ ਆਫਰ ਜਾਰੀ ਕੀਤਾ ਹੈ। ਇਸ ਵਿੱਚ ਗਾਹਕਾਂ ਨੂੰ 98 ਰੁਪਏ 'ਚ 26 ਦਿਨਾਂ ਲਈ ਕੁੱਲ 39 ਜੀਬੀ ਡੇਟਾ ਮਿਲੇਗਾ ਜਿਸ 'ਚੋਂ ਗਾਹਕ ਨੂੰ ਰੋਜ਼ਾਨਾ 1.5 ਜੀਬੀ ਡੇਟਾ ਮਿਲੇਗਾ। ਬੀਐਸਐਨਐਲ ਨੇ ਬਿਆਨ 'ਚ ਕਿਹਾ ਹੈ ਕਿ ਪੈਨ ਇੰਡੀਆ ਬੇਸਿਸ 'ਤੇ ਇਹ ਸਕੀਮ ਛੇਤੀ ਹੀ ਲਾਗੂ ਕਰ ਦਿੱਤੀ ਜਾਵੇਗੀ।
ਇਸ ਸਕੀਮ ਤਹਿਤ ਗਾਹਕ ਸਿਰਫ ਡਾਟਾ ਦਾ ਹੀ ਲਾਭ ਲੈ ਸਕਣਗੇ। ਇਸ 'ਚ ਕਾਲਾਂ ਤੇ ਐਸਐਮਐਸ 'ਤੇ ਕੋਈ ਰਿਆਇਤ ਨਹੀਂ ਹੈ। ਜੇਕਰ ਕਾਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਐਸਐਨਐਲ 99 ਰੁਪਏ ਦੀ ਇੱਕ ਸਕੀਮ ਲੈ ਕੇ ਆਇਆ ਹੈ ਜਿਸ 'ਚ 26 ਦਿਨਾਂ ਤੱਕ ਲੋਕਲ ਤੇ ਨੈਸ਼ਨਲ ਅਨਲਿਮਿਟਡ ਕਾਲਾਂ ਮਿਲ ਰਹੀਆਂ ਹਨ।
ਇਸ ਸਕੀਮ 'ਚ ਦਿੱਲੀ ਤੇ ਮੁੰਬਈ ਦੇ ਸ਼ਹਿਰਾਂ 'ਚ ਕੀਤੀਆਂ ਜਾਣ ਵਾਲੀਆਂ ਕਾਲਾਂ 'ਤੇ ਕੋਈ ਰਿਆਇਤ ਨਹੀਂ। ਦੂਜੇ ਪਾਸੇ ਭਾਰਤੀ ਏਅਰਟੈੱਲ ਨੇ ਗ੍ਰਾਹਕਾਂ ਨੂੰ 92 ਰੁਪਏ ਚ 7 ਦਿਨਾਂ ਲਈ 6 ਜੀਬੀ ਦੀ ਡੇਟਾ ਸਕੀਮ ਦਿੱਤੀ ਹੈ।