ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਜਵਾਬ ਦੇਣ ਲਈ ਏਅਰਟੈਲ ਆਪਣੇ ਗਾਹਕਾਂ ਨੂੰ ਅਨਲਿਮਟਿਡ ਡੇਟਾ ਮੁਹੱਈਆ ਕਰਵਾ ਰਿਹਾ ਹੈ। ਏਅਰਟੈਲ ਦੇ ਜੋ ਵੀ ਗਾਹਕ 199 ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਦੇ ਪਲਾਨ ਵਰਤ ਰਹੇ ਸਨ, ਉਨ੍ਹਾਂ ਨੂੰ FUP (ਫੇਅਰ ਯੂਜੇਜ਼ ਪਾਲਿਸੀ) ਲਿਮਟ ਦੇ ਬਾਅਦ ਵੀ ਹਾਈ ਸਪੀਡ ਡੇਟਾ (128Kbps) ਮਿਲਦਾ ਰਹੇਗਾ। ਇਹ ਕੰਪਨੀ ਪਹਿਲਾਂ ਹੀ 128Kbps ਦੀ ਇੰਟਰਨੈੱਟ ਸਪੀਡ ਦੇ ਰਹੀ ਹੈ। ਜੇ ਜੀਓ ਦੀ ਗੱਲ ਕੀਤੀ ਜਾਵੇ ਤਾਂ FUP ਲਿਮਟ ਦੇ ਬਾਅਦ ਜੀਓ ਇੰਟਰਨੈੱਟ ਦੀ ਸਪੀਡ 128Kbp ਤੋਂ 64Kbps ਕਰ ਦਿੰਦਾ ਹੈ।
TelecomTalk ਦੀ ਰਿਪੋਰਟ ਮੁਤਾਬਕ ਏਅਰਟੈਲ ਦੇ ਅਨਲਿਮਟਿਡ ਪਲਾਨ ਵਿੱਚ ਰੋਜ਼ਾਨਾ ਮਿਲਣ ਵਾਲੇ ਡੇਟਾ ਦੀ ਹੱਦ ਪਾਰ ਕਰਨ ਤੋਂ ਬਾਅਦ ਵੀ ਹਾਈ ਸਪੀਡ ਇੰਟਰਨੈੱਟ ਐਕਸੈੱਸ ਮਿਲਦਾ ਰਹੇਗਾ। ਇੱਕ ਜੀਬੀ ਡੇਟਾ ਖ਼ਤਮ ਹੋਣ ਦੇ ਬਾਵਜੂਦ ਗਾਹਕ 128Kbp ਦੀ ਸਪੀਡ ਤੋਂ ਅਨਲਿਮਟਿਡ ਇੰਟਰਨੈੱਟ ਇਸਤੇਮਾਲ ਕਰ ਸਕਦੇ ਹਨ।
ਯਾਦ ਰਹੇ ਕਿ ਇਹ ਫ਼ਾਇਦਾ ਸਿਰਫ਼ ਉਨ੍ਹਾਂ ਗਾਹਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੇ ਰੋਜ਼ਾਨਾ ਦੀ ਡੇਟਾ ਲਿਮਟ ਵਾਲਾ ਪਲਾਨ ਲਿਆ ਹੈ। ਜੇ ਗਾਹਕ ਨੇ ਸਿਰਫ਼ ਡੇਟਾ ਵਾਲਾ ਪਲਾਨ ਜਾਂ ਅਜਿਹਾ ਪਲਾਨ ਲਿਆ ਹੈ ਜਿਸ ਵਿੱਚ ਇੱਕ ਮਹੀਨੇ ਲਈ ਤੈਅ ਡੇਟਾ ਦਿੱਤਾ ਜਾਂਦਾ ਹੈ ਤਾਂ ਉਹ ਗਾਹਕ ਇਸ ਆਫਰ ਦਾ ਫ਼ਾਇਦਾ ਨਹੀਂ ਲੈ ਸਕਣਗੇ।