ਨਵੀਂ ਦਿੱਲੀ: ਵ੍ਹੱਟਸਐਪ ਨੇ ਆਪਣੇ ਨਵੇਂ ਮੈਸੇਜਿੰਗ ਐਪ ਵਿੱਚ ਵਰਤੋਂਕਾਰਾਂ ਲਈ ਨਵਾਂ ਫੀਚਰ ਉਤਾਰੇ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਫਾਇਦਾ ਗਰੁੱਪ ਐਡਮਿਨ ਨੂੰ ਹੋਇਆ ਹੈ। ਆਓ ਵ੍ਹੱਟਸਐਪ ਦੇ ਗਰੁੱਪ ਫੀਚਰ ਵਿੱਚ ਕੀਤੇ ਅਹਿਮ ਬਦਵਾਅ ਬਾਰੇ ਥੋੜ੍ਹਾ ਵਿਸਥਾਰ ਨਾਲ ਸਮਝਦੀਏ-

 

ਗਰੁੱਪ ਡਿਸਕ੍ਰਿਪਸ਼ਨ-

ਗਰੁੱਪ ਵੇਰਵਾ ਫੀਚਰ ਨੂੰ ਪਹਿਲਾਂ ਹੀ ਮਾਰਚ ਵਿੱਚ ਉਤਾਰ ਦਿੱਤਾ ਸੀ। ਇਸ ਨਾਲ ਗਰੁੱਪ ਬਾਰੇ ਮੁੱਢਲੀ ਜਾਣਕਾਰੀ ਮਿਲ ਜਾਵੇਗੀ। ਇਸ ਫੀਚਰ ਦਾ ਸਭ ਤੋਂ ਵੱਧ ਲਾਹਾ ਦਫ਼ਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਮਿਲੇਗਾ।

ਐਡਮਿਨ ਕੰਟ੍ਰੋਲ-

ਵ੍ਹੱਟਸਐਪ ਨੇ ਆਪਣੇ ਇਸ ਫੀਚਰ ਵਿੱਚ ਨਵੇਂ ਐਡਮਿਨ ਕੰਟ੍ਰੋਲਸ ਨੂੰ ਵੀ ਸ਼ਾਮਲ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਐਡਮਿਨ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਗਰੁੱਪ ਆਈਕਨ, ਗਰੁੱਪ ਦਾ ਵਿਸ਼ਾ ਤੇ ਵੇਰਵੇ ਨੂੰ ਬਦਲ ਸਕੇਗਾ। ਇਸ ਦੇ ਨਾਲ ਹੀ ਗਰੁੱਪ ਕੈਚਅੱਪ ਫੀਚਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਅਨਪੜ੍ਹੇ ਸੰਦੇਸ਼ ਨੂੰ ਪੜ੍ਹਨ ਦਾ ਮੌਕਾ ਦੇਵੇਗਾ ਤੇ ਨਵੇਂ @ ਬਟਨ ਨਾਲ ਉਸ ਦਾ ਜਵਾਬ ਦੇਣ ਵਿੱਚ ਵੀ ਸਹਾਈ ਹੋਵੇਗਾ।

ਪਾਰਟੀਸਿਪੈਂਟ ਸਰਚ-

ਹਿੱਸੇਦਾਰ ਖੋਜ ਦੀ ਮਦਦ ਨਾਲ ਵਰਤੋਂਕਾਰ ਕਿਸੇ ਵੀ ਗਰੁੱਪ ਵਿੱਚ ਸਰਚ ਕਰ ਕਰ ਕੇ ਉਸ ਦਾ ਪ੍ਰੋਫਾਈਲ ਦੇਖ ਸਕਦਾ ਹੈ। ਇਸ ਦੇ ਨਾਲ ਹੀ ਗਰੁੱਪ ਵਿੱਚ ਸ਼ਾਮਲ ਲੋਕਾਂ ਲਈ ਵੱਡਾ ਅਧਿਕਾਰ ਆ ਗਿਆ ਹੈ। ਹੁਣ ਗਰੁੱਪ ਨੂੰ ਛੱਡਣ ਤੋਂ ਬਾਅਦ ਯੂਜ਼ਰ ਨੂੰ ਮੁੜ ਤੋਂ ਉਸ ਗਰੁੱਪ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ।

ਵ੍ਹੱਟਸਐਪ ਹੁਣ ਗਰੁੱਪ ਵੀਡੀਓ ਕਾਲ ਦੀ ਅਜ਼ਮਾਇਸ਼ ਕਰ ਰਿਹਾ ਹੈ। ਇਸ ਫੀਚਰ ਨਾਲ ਹੁਣ ਚਾਰ ਲੋਕ ਇਕੱਠੇ ਹੀ ਵੀਡੀਓ ਕਾਲ ਕਰ ਸਕਦੇ ਹਨ। ਹਾਲਾਂਕਿ, ਇਸ ਨੂੰ ਕਦ ਤਕ ਉਤਾਰਿਆ ਜਾਵੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।