ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਕੋਮੀਓ ਨੇ ਆਪਣਾ ਨਵਾਂ ਸਮਾਰਟਫੋਨ 'C1 ਪ੍ਰੋ' ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਸ਼ਿਓਮੀ ਦੇ ਸਮਾਰਟਫੋਨ 'ਰੇਡਮੀ 5' ਦੇ ਮੁਕਾਬਲੇ 'ਚ ਲਾਂਚ ਕੀਤਾ ਗਿਆ ਹੈ। ਕੋਮੀਓ 'C1 ਪ੍ਰੋ' 4G VoLTE/ViLTE ਤੇ ਫੇਸ਼ੀਅਲ ਰੈਕਾਗਨਿਸ਼ਨ ਯਾਨੀ ਫੇਸ-ਅਨਲੌਕ ਜਿਹੇ ਫੀਚਰ ਨਾਲ ਆਇਆ ਹੈ।
ਇਸ ਦੇ ਤਿੰਨ ਰੰਗ ਮਟੈਲਿਕ ਗ੍ਰੇਅ, ਕਾਲਾ ਤੇ ਸਨਰਾਈਜ਼ ਗੋਲਡ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹਨ। ਇਸ ਡਿਊਲ ਸਿਮ ਫੋਨ ਦੀ 5 ਇੰਚ ਸਕ੍ਰੀਨ ਦਿੱਤੀ ਗਈ ਹੈ ਜੋ 720x1440 ਪਿਕਸਲ ਰੇਜ਼ਾਲੂਸ਼ਨ ਨਾਲ ਆਉਂਦੀ ਹੈ। ਕੋਮੀਓ ਦਾ ਇਹ ਨਵਾਂ ਫੋਨ ਕੁਆਰਡ ਕੋਰ ਮੀਡੀਆਟੇਕ 6739 SoC ਤੇ 1.5 ਜੀਬੀ ਰੈਮ ਨਾਲ ਆਉਂਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 8 ਮੇਗਾਪਿਕਸਲ ਦਾ ਰੀਅਰ ਆਟੋਫੋਕਸ ਕੈਮਰਾ ਤੇ 5 ਮੇਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੋਮੀਓ C1 ਪ੍ਰੋ 'ਚ 16 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜੋ ਕਿ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਇਸ ਫੋਨ 'ਚ 2500mAh ਦੀ ਬੈਟਰੀ ਦਿੱਤੀ ਗਈ ਹੈ।
ਕੋਮੀਓ C1 ਪ੍ਰੋ ਦੀ ਭਾਰਤ 'ਚ ਕੀਮਤ 5,599 ਰੁਪਏ ਰੱਖੀ ਗਈ ਹੈ। ਇਪ ਫੋਨ ਰਿਟੇਲ 'ਤੇ ਆਨਲਾਈਨ ਦੋਵੇਂ ਤਰ੍ਹਾਂ ਉਪਲੱਬਧ ਹੈ। ਇਸ ਫੋਨ ਦੇ ਨਾਲ ਜੀਓ 2200 ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ। ਇਹ ਕੈਸ਼ਬੈਕ ਜੀਓ ਗਾਹਕਾਂ ਨੂੰ 50 ਰੁਪਏ ਦੇ 44 ਕੂਪਨ ਦੇ ਰੂਪ 'ਚ ਦਿੱਤਾ ਜਾਵੇਗਾ। ਇਹ ਆਫਰ ਫੋਨ 'ਤੇ ਕਰਵਾਏ ਗਏ ਪਹਿਲੇ 198 ਜਾਂ 299 ਰੁਪਏ ਦਾ ਰੀਚਾਰਜ ਤੋਂ ਬਾਅਦ ਐਕਟਿਵ ਹੋਵੇਗਾ।