ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਹਾਲ ਹੀ 'ਚ ਆਪਣਾ ਨਵਾਂ ਆਫਰ 'ਡਬਲ ਧਮਾਕਾ' ਦਾ ਐਲਾਨ ਕੀਤਾ ਹੈ। ਇਸ ਆਫਰ 'ਚ ਰਿਲਾਇੰਸ ਜੀਓ ਦੇ ਹਰ ਪਲਾਨ 'ਚ ਪਹਿਲਾਂ ਮਿਲਣ ਵਾਲੇ ਡਾਟਾ ਤੋਂ 1.5 ਜੀਬੀ ਵਾਧੂ ਡਾਟਾ ਜ਼ਿਆਦਾ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਕੰਪਨੀ ਨੇ 149 ਰੁਪਏ ਅਤੇ 399 ਰੁਪਏ 'ਚ ਮਿਲਣ ਵਾਲਾ ਡਾਟਾ 3 ਜੀਬੀ ਰੋਜ਼ਾਨਾ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ 299 ਰੁਪਏ ਵਾਲੇ ਪਲਾਨ 'ਚ 4.5 ਜੀਬੀ ਡਾਟਾ ਰੋਜ਼ ਮਿਲੇਗਾ।
ਰਿਲਾਇੰਸ ਜੀਓ ਦਾ 299 ਰੁਪਏ ਵਾਲੇ ਪਲਾਨ 'ਚ ਅਮਲਿਮਿਟਡ ਵਾਈਸ ਕਾਲ, 100 ਮੈਸੇਜ ਰੋਜ਼ਾਨਾ ਤੇ 4.5 ਜੀਬੀ ਡਾਟਾ ਹਰ ਰੋਜ਼ ਮਿਲਦਾ ਹੈ। ਇਸ ਪਲਾਨ 'ਚ ਜੀਓ ਟੀਵੀ ਏਕਸੇਸ ਵੀ ਦਿੱਤਾ ਜਾ ਰਿਹਾ ਹੈ ਜਿਸ 'ਤੇ ਯੂਜ਼ਰਜ਼ ਫੀਫਾ 2018 ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਦੱਸ ਦਈਏ ਕਿ ਇਹ ਆਫਰ ਸਿਰਫ 30 ਜੂਨ ਕਰਾਏ ਗਏ ਰੀਚਾਰਜ 'ਤੇ ਮਿਲੇਗਾ।