ਆਈਟੀ ਖੇਤਰ ਦੇ ਪਾੜ੍ਹੇ ਘਰੋਂ ਸਵਾਲਾਂ ਦੇ ਹੱਲ ਕਰ ਜਿੱਤ ਸਕਦੇ ਲੱਖਾਂ ਦੇ ਇਨਾਮ
ਏਬੀਪੀ ਸਾਂਝਾ | 07 Jul 2018 03:02 PM (IST)
ਮੁਹਾਲੀ: ਆਈਟੀ ਖੇਤਰ ਦੇ ਨੌਜਵਾਨਾਂ ਲਈ ਵਿਸ਼ੇਸ਼ ਮੁਕਾਬਲਿਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ 6 ਜੇਤੂਆਂ ਨੂੰ ਕੁੱਲ 3.5 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਤਕਨੀਕੀ ਖੇਤਰ ਵਿੱਚ ਉੱਤਰੀ ਭਾਰਤ ਦੇ ਹੁਨਰਮੰਦ ਨੌਜਵਾਨਾਂ ਦੀ ਚੋਣ ਕਰਨਾ ਹੈ। ਪ੍ਰੋਡਕਟ ਮੈਨੇਜਰਸ ਤੇ ਸੋਲਿਊਸ਼ਨ ਆਰਕੀਟੈਕਸਟ, ਦੋਵਾਂ ਲਈ ਮੁਕਾਬਲਾ ਵੱਖ-ਵੱਖ ਹੋਵੇਗਾ। ਆਈ ਕੰਪਨੀ ਵੀਟੀ ਨੈੱਟਜ਼ਵੈਲਟ ਆਈਟੀ ਪ੍ਰੋਡਕਟ ਮੈਨੇਜਰ ਤੇ ਸੋਲਿਊਸ਼ਨ ਆਰਕੀਟੈਕਟਸ ਲਈ ‘ਸੋਲਿਊਸ਼ਨ ਨਿੰਜਾ ਬੈਟਲ’ ਨਾਂਅ ਹੇਠ ਦੋ ਤਕਨੀਕੀ ਮੁਕਾਬਲੇ ਕਰਵਾ ਰਹੀ ਹੈ। ਦੋਵਾਂ ਨੂੰ ਵੱਖ-ਵੱਖ ਅਸਾਈਨਮੈਂਟਸ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਮੁਕਾਬਲੇਬਾਜ਼ ਆਪਣੇ ਘਰਾਂ ਤੋਂ ਹੀ ਹੱਲ ਕਰ ਸਕਦੇ ਹਨ। ਹੱਲ ਕਰਨ ਤੋਂ ਬਾਅਦ ਇਹ ਅਸਾਈਨਮੈਂਟ ਦਿੱਤੇ ਹੋਏ ਪਤੇ ’ਤੇ ਵਾਪਸ ਭੇਜ ਦਿੱਤੀਆਂ ਜਾਣਗੀਆਂ। ਪਹਿਲੇ ਸਥਾਨ ’ਤੇ ਰਹਿਣ ਵਾਲੇ ਜੇਤੂ ਨੂੰ ਇੱਕ ਲੱਖ, ਦੂਜੇ ਸਥਾਨ ’ਤੇ ਰਹਿਣ ਵਾਲੇ ਜੇਤੂ ਨੂੰ 50 ਹਜ਼ਾਰ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂ ਨੂੰ 25 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਏਗਾ। ਇਸ ਮੁਕਾਬਲੇ ਲਈ 25 ਸਾਲਾਂ ਤੋਂ ਵੱਧ ਉਮਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਰਜਿਸਟਰੇਸ਼ਨ ਲਈ ਕੋਈ ਕੀਮਤ ਨਹੀਂ ਵਸੂਲੀ ਜਾਏਗੀ। ਮੁਕਾਬਲੇ ਵਿੱਚ ਹਿੱਸਾ ਸੌਲਿਊਸ਼ਨਬੈਟਲ ਦੀ ਵੈੱਬਸਾਈਟ ’ਤੇ ਜਾ ਕੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਇਸ ਮੁਕਾਬਲੇ ਲਈ ਰਜਿਸਟਰੇਸ਼ਨ ਚਾਲੂ ਹੋ ਚੁੱਕੀ ਹੈ। ਪ੍ਰੋਜੈਕਟ ਮੈਨੇਜਰ ਲਈ ਮੁਕਾਬਲਾ 9 ਜੁਲਾਈ ਤੋਂ 30 ਜੁਲਾਈ ਤਕ ਚੱਲੇਗਾ। ਇਸੇ ਤਰ੍ਹਾਂ ਸੋਲਿਊਸ਼ਨ ਆਰਕੀਟੈਕਚਰਸ ਦਾ ਮੁਕਾਬਲਾ 20 ਜੁਲਾਈ ਤੋਂ 13 ਅਗਸਤ ਤਕ ਚੱਲੇਗਾ।