ਨਵੀਂ ਦਿੱਲੀ: ਨੋਕੀਆ ਦੇ ਆਉਣ ਵਾਲੇ ਸਮਾਰਟਫ਼ੋਨ ਬਾਰੇ ਵੇਰਵਿਆਂ ਨੂੰ ਗੀਕਬੈਂਚ 'ਤੇ ਸਪੌਟ ਕੀਤਾ ਗਿਆ ਹੈ। ਇਸ ਸੂਚੀ ਵਿੱਚ HMD ਗਲੋਬਲ ਨੇ ਨੋਕੀਆ 7 ਪਲੱਸ ਨਾਲ ਜੁੜੀ ਜਾਣਕਾਰੀ ਸਾਹਮਣੇ ਲਿਆਂਦੀ ਹੈ।

ਇਨ੍ਹਾਂ ਦੀ ਮੰਨੀਏ ਤਾਂ ਨੋਕੀਆ 7 ਪਲੱਸ ਵਿੱਚ ਸਨੈਪਡ੍ਰੈਗਨ 630 ਪ੍ਰੋਸੈਸਰ ਤੇ 4 ਜੀ.ਬੀ. ਰੈਮ ਹੋਵੇਗੀ। ਇਹ ਸਮਾਰਟਫ਼ੋਨ ਐਂਡ੍ਰੌਇਡ ਓਰੀਓ 8.0 ਨੂੰ ਸਪੋਰਟ ਕਰਨ ਵਾਲਾ ਹੋ ਸਕਦਾ ਹੈ। ਇਹ ਸਮਾਰਟਫ਼ੋਨ ਫਰਵਰੀ 2018 ਵਿੱਚ ਜਾਰੀ ਹੋ ਸਕਦਾ ਹੈ।

ਨੋਕੀਆ 7 ਪਲੱਸ ਬੀਤੇ ਸਾਲ ਅਕਤੂਬਰ ਦੌਰਾਨ ਚੀਨ ਵਿੱਚ ਜਾਰੀ ਕੀਤੇ ਨੋਕੀਆ 7 ਦਾ ਵਿਕਸਤ ਰੂਪ ਹੋ ਸਕਦਾ ਹੈ। ਨੋਕੀਆ 7 ਕੰਪਨੀ ਦਾ ਮੱਧ ਵਰਗੀ ਸਮਾਰਟਫ਼ੋਨ ਹੈ, ਜਿਸ ਦੀ ਕੀਮਤ 2,499 ਯੂਆਨ (ਤਕਰੀਬਨ 24,000 ਰੁਪਏ) ਹੈ।

ਨੋਕੀਆ 7 ਵਿੱਚ 5.2 ਇੰਚ ਦੀ ਸਕ੍ਰੀਨ, ਫਿੰਗਰਪ੍ਰਿੰਟ ਸੈਂਸਰ 16 ਤੇ ਪੰਜ ਮੈਗਾਪਿਕਸਲ ਦੇ ਕੈਮਰੇ ਤੇ 3000 mAh ਦੀ ਬੈਟਰੀ ਦਿੱਤੀ ਗਈ ਹੈ। ਨੋਕੀਆ 7 ਪਲੱਸ ਇਸ ਤੋਂ ਜ਼ਿਆਦਾ ਫੀਚਰ ਦੀ ਆਸ ਹੈ।