ਨਵੀਂ ਦਿੱਲੀ: ਦੇਸ਼ ਦਾ ਸਮਾਰਟਫੋਨ ਬਾਜ਼ਾਰ ਸਾਲ 2017 ਦੀ ਚੌਥੀ ਤਿਮਾਹੀ ਵਿੱਚ 6 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਇਸ ਦੌਰਾਨ ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਭਾਰਤੀ ਬਾਜ਼ਰ ਵਿੱਚ ਕੁੱਲ 82 ਲੱਖ ਸਮਾਰਟਫੋਨ ਵੇਚੇ। ਇਸ ਤੋਂ ਬਾਅਦ ਸੈਮਸੰਗ ਨੇ ਕੁੱਲ 73 ਲੱਖ ਸਮਾਰਟਫੋਨ ਵੇਚੇ। ਸ਼ਿਓਮੀ ਦੀ ਬਾਜ਼ਾਰ ਹਿੱਸੇਦਾਰੀ 50 ਫੀਸਦੀ ਹੈ ਜਦੋਂਕਿ ਸੈਮਸੰਗ ਦੀ 45 ਫੀਸਦੀ ਹੈ।

ਸਿੰਗਾਪੁਰ ਦੀ ਰਿਸਰਚ ਕੰਪਨੀ ਕੈਨਾਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਸੈਮਸੰਗ ਨੇ ਹਾਲਾਂਕਿ ਇਸ ਰਿਪੋਰਟ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਦੱਖਣੀ ਕੋਰਿਆਈ ਦਿੱਗਜ਼ ਅਜੇ ਵੀ ਭਾਰਤੀ ਸਮਾਰਟਫੋਨ ਬਾਜ਼ਾਰ ਕਾਫੀ ਵੱਧ ਮਾਰਜ਼ਨ ਨਾਲ ਟੌਪ 'ਤੇ ਕਾਇਮ ਹੈ।

ਕੈਨਾਲਿਸ ਮੁਤਾਬਕ ਸ਼ਿਓਮੀ ਤੇ ਸੈਮਸੰਗ ਦੇ ਨਾਲ ਵੀਵੋ, ਓਪੋ ਤੇ ਲੈਨੋਵੋ ਭਾਰਤੀ ਬਾਜ਼ਾਰ ਦੀਆਂ ਟੌਪ ਪੰਜ ਕੰਪਨੀਆਂ ਵਿੱਚ ਵਿੱਚ ਸ਼ੁਮਾਰ ਰਹੀਆਂ ਤੋ ਕੁੱਲ 3 ਕਰੋੜ ਸਮਾਰਟਫੋਨ ਵਿਕਰੀ ਹੋਈ। ਕੈਨਾਲਿਸ ਨੇ ਕਿਹਾ ਹੈ ਕਿ ਸਫਲਤਾ ਦਾ ਮੁੱਖ ਕਾਰਨ ਇਸ ਦੇ ਭਾਰਤੀ ਯੂਨਿਟ ਦਾ ਖੁਦਮੁਖਤਿਆਰ ਹੋਣਾ ਹੈ ਜੋ ਦੇਸ਼ ਵਿੱਚ ਆਪਣੇ ਤਰੀਕੇ ਨਾਲ ਕਾਰੋਬਾਰ ਚਲਾਉਂਦੀ ਹੈ।