ਮੁੰਬਈ: ਸੋਸ਼ਲ ਮੀਡੀਆ ਫੇਸਬੁੱਕ ਲਈ ਸਾਲ 2018 ਕਾਫੀ ਖ਼ਰਾਬ ਰਿਹਾ ਹੈ। ਯੂਜ਼ਰਸ ਦਾ ਡੇਟਾ ਚੋਰੀ ਹੋਣ ਦੀ ਇੱਕ ਤੋਂ ਬਾਅਦ ਇੱਕ ਖ਼ਬਰ ਸਾਹਮਣੇ ਆ ਰਹੀ ਹੈ। ਇਸ ਤੋਂ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਹੈਕਰਸ ਨੇ 81 ਹਜ਼ਾਰ ਯੂਜ਼ਰਸ ਦੇ ਅਕਾਉਂਟ ਹੈਕ ਕਰ ਲਏ ਹਨ।

ਸਾਹਮਣੇ ਆਈ ਰਿਪੋਰਟ ਮੁਤਾਬਕ ਹੈਕਰਸ ਯੂਜ਼ਰਸ ਦਾ ਡੇਟਾ ਚੋਰੀ ਕਰ 10 ਸੈਂਟ ਯਾਨੀ ਕਿ ਸਿਰਫ਼ 6.50 ਰੁਪਏ ‘ਚ ਬੇਚ ਰਹੇ ਹਨ। ਇਸ ਤੋਂ ਪਹਿਲਾਂ ਇਸੇ ਸਾਲ FBsellar ਨਾਂਅ ਦੇ ਯੂਜ਼ਰ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਕੋਲ 12 ਕਰੋੜ ਫੇਸਬੁਕ ਯੂਜ਼ਰਸ ਦਾ ਡੇਟਾ ਹੈ, ਜਿਸ ਨੂੰ ਉਹ ਵੇਚਣਾ ਚਾਹੁੰਦਾ ਹੈ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲਗਿਆ ਕਿ ਉਹ ਸੱਚ ‘ਚ 81 ਹਜ਼ਾਰ ਯੂਜ਼ਰਸ ਦੇ ਅਕਾਊਂਟ ਨੂੰ ਉਨ੍ਹਾਂ ਦੇ ਮੈਸੇਜਸ ਨਾਲ ਬੇਚ ਰਿਹਾ ਹੈ। ਹੈਕਰਸ ਕੋਲ 1 ਲੱਖ 76 ਹਜ਼ਾਰ ਯੂਜ਼ਰਸ ਦੇ ਈ-ਮੇਲ ਅਤੇ ਮੋਬਾਈਲ ਨੰਬਰ ਵੀ ਹਨ।



ਇਸ ਮਾਮਲੇ ‘ਚ ਫੇਸਬੁਕ ਦਾ ਕਹਿਣਾ ਹੈ ਕਿ ਉਹ ਬ੍ਰਾਊਜ਼ਰ ਮੇਕਰਸ ਦੇ ਨਾਲ ਗੱਲ ਕਰ ਰਹੇ ਹਨ। ਬ੍ਰਾਉਜ਼ਰ ਮੇਕਰਸ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਐਕਸਟੇਂਸਨ ਤੋਂ ਡੇਟਾ ਚੋਰੀ ਕੀਤਾ ਗਿਆ ਹੈ ਉਨ੍ਹਾਂ ਨੂੰ ਪਲੇਟਫਾਰਮ ਤੋਂ ਹਟਾਇਆ ਜਾਵੇ। ਨਾਲ ਹੀ ਇਸ ਮਾਮਲੇ ‘ਚ ਕਾਨੂੰਨੀ ਏਜੰਸੀਆਂ ਦੇ ਨਾਲ ਵੀ ਗੱਲ ਕੀਤੀ ਜਾ ਰਹੀ ਹੈ ਅਤੇ ਜਿਸ ਸਾਈਟ ‘ਤੇ ਡੇਟਾ ਬੇਚਣ ਦਾ ਪ੍ਰਚਾਰ ਹੈ ਉਸ ਨੂੰ ਵੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।