ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਦਿਲਚਸਪ ਗੱਲ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਭਾਰਤ ‘ਚ ਲੌਂਚ ਕੀਤਾ ਜਾ ਰਿਹਾ ਹੈ। ਇਸ ਨੂੰ ਵ੍ਹੱਟਸਐਪ ਤੋਂ ਪੈਸੇ ਟ੍ਰਾਂਸਫਰ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ।

ਬਿੱਟਕੁਇਨ ਵੀ ਇੱਕ ਕ੍ਰਿਪਟੋਕਰੰਸੀ ਹੈ। ਇਸੇ ਤਰ੍ਹਾਂ ਫੇਸਬੁੱਕ ਦੀ ਕ੍ਰਿਪਟੋਕਰੰਸੀ ਦਾ ਨਾਂ ਸਟੈਬਲਕੁਇਨ ਹੋਵੇਗਾ। ਖ਼ਬਰਾਂ ਨੇ ਕਿ ਫੇਸਬੁੱਕ ਅਜੇ ਇਸ ‘ਤੇ ਕੰਮ ਕਰ ਰਿਹਾ ਹੈ ਤੇ ਕੁਝ ਸਮੇਂ ‘ਚ ਇਸ ਨੂੰ ਲੌਂਚ ਕਰ ਸਕਦਾ ਹੈ।

ਭਾਰਤ ‘ਚ ਵ੍ਹੱਟਸਐਪ ਦੇ 200 ਮਿਲੀਅਨ ਯੂਜ਼ਰਸ ਹਨ ਤੇ ਇਸ ਨੂੰ ਭਾਰਤ ‘ਚ ਲੌਂਚ ਕਰਨ ਦੀ ਵਜ੍ਹਾ ਵੀ ਸਿਰਫ ਇਹੀ ਹੈ। ਇਸ ਤੋਂ ਇਲਾਵਾ ਕੰਪਨੀ ਲਗਾਤਾਰ ਬਲਾਕਚੈਨ ਡਿਪਾਰਟਮੈਂਟ ਨੂੰ ਵਧਾ ਰਹੀ ਹੈ। ਫੇਸਬੁੱਕ ਨੇ ਹਾਲ ਹੀ ‘ਚ ਬਿਆਨ ਦਿੱਤਾ ਸੀ ਕਿ ਦੂਜੀਆਂ ਕੰਪਨੀਆਂ ਦੀ ਤਰ੍ਹਾਂ ਫੇਸਬੁੱਕ ਵੀ ਬਲਾਕਚੈਨ ਟੈਕਨਾਲੌਜੀ ‘ਤੇ ਕੰਮ ਕਰ ਰਿਹਾ ਹੈ।