ਫ਼ਲਿਪਕਾਰਟ (Flipkart) ਤੇ ਐਮੇਜ਼ੌਨ (Amazon) ਦੋਵਾਂ ਉੱਤੇ ਹੀ ਗਣਤੰਤਰ ਦਿਵਸ ਸੇਲ (Republic Day Sale) ਜਾਰੀ ਹੈ। ਇਸ ਸੇਲ ’ਚ ਸਮਾਰਟਫ਼ੋਨਜ਼ ਡਿਸਕਾਊਂਟ ਸਮੇਤ ਸ਼ਾਨਦਾਰ ਆਫ਼ਰ ਦਿੱਤੇ ਜਾਂਦੇ ਹਨ। ਜੇ ਤੁਸੀਂ ਇਸ ਨਵੇਂ ਵਰ੍ਹੇ 2021 ਦੌਰਾਨ ਪੁਰਾਣਾ ਫ਼ੋਨ ਬਦਲ ਕੇ ਨਵਾਂ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ 10 ਬੈਸਟ ਸਮਾਰਟਫ਼ੋਨਜ਼ ਦੇ ਡੀਲਜ਼ ਲੈ ਕੇ ਆਏ ਹਾਂ।
iPhone 12 Mini
Apple ਨੇ ਪਿਛਲੇ ਸਾਲ ਆਈਫ਼ੋਨ ਦੀ ਸੀਰੀਜ਼ 12 ਲਾਂਚ ਕੀਤੀ ਸੀ; ਇਸ ਦਾ ਮਿੰਨੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਐਮੇਜ਼ੌਨ ਉੱਤੇ ਇਸ ਫ਼ੋਨ ਉੱਤੇ ਲਗਪਗ 10,000 ਰੁਪਏ ਦੀ ਛੋਟ ਮਿਲ ਰਹੀ ਹੈ; ਉਸ ਇਸ ਦੀ ਕੀਮਤ 69,990 ਰੁਪਏ ਪਰ ਹੈ। ਇਹ ਹੁਣ 59,990 ਰੁਪਏ ਦਾ ਮਿਲ ਰਿਹਾ ਹੈ।
OnePlus 8T
ਭਾਰਤ ’ਚ ਵਨਪਲੱਸ ਦੇ ਫ਼ੋਨ ਬਹੁਤ ਪਸੰਦ ਕੀਤੇ ਜਾਂਦੇ ਹਨ। ਐਮੇਜ਼ੌਨ ਸੇਲ ’ਚ ਇਹ ਫ਼ੋਨ 40,499 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ।
Samsung Galaxy M51
ਐਮੇਜ਼ੌਨ ਦੀ ਸੇਲ ਵਿੱਚ ਇਸ ਫ਼ੋਨ ਉੱਤੇ 8,000 ਰੁਪਏ ਦੀ ਛੋਟ ਮਿਲ ਰਹੀ ਹੈ। ਛੇ ਜੀ ਵੇਰੀਐਂਟ ਵਾਲਾ ਇਹ ਫ਼ੋਨ 14,999 ਰੁਪਏ ’ਚ ਮਿਲੇਗਾ। ਇਸ ਦੇ ਨਾਲ Galaxy M31 ਵੀ ਕਾਫ਼ੀ ਘੱਟ ਕੀਮਤ 17,999 ਰੁਪਏ ’ਚ ਮਿਲ ਰਿਹਾ ਹੈ।
Realme Narzo 20 Pro
ਇਹ ਫ਼ੋਨ ਫ਼ਲਿੱਪਕਾਰਟ ਉੱਤੇ 2,000 ਰੁਪਏ ਦੀ ਛੋਟ ਨਾਲ 13,999 ਰੁਪਏ ’ਚ ਮਿਲ ਰਿਹਾ ਹੈ। ਇਸ ਸੇਲ ਵਿੱਚ 13,450 ਰੁਪਏ ਤੱਕ ਦੀ ਐਕਸਚੇਂਜ ਆਫ਼ਰ ਵੀ ਦਿੱਤੀ ਜਾ ਰਹੀ ਹੈ।
Poco X3
ਫ਼ਲਿੱਪਕਾਰਟ ਉੱਤੇ ਇਹ ਫ਼ੋਨ 14,999 ਰੁਪਏ ਦੀ ਰਿਆਇਤੀ ਕੀਮਤ ਉੱਤੇ ਉਪਲਬਧ ਹੈ। ਇਹ ਕੀਮਤ 6 ਜੀਬੀ ਰੈਮ + 64 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ।
Apple iPhone 11
ਪੁਰਾਣੇ iPhone 11 ਇਸ ਵੇਲੇ 48,999 ਰੁਪਏ ’ਚ ਉਪਲਬਧ ਹਨ। ਫ਼ਲਿਪਕਾਰਟ ਉੱਤੇ ਪੁਰਾਣੇ ਡਿਵਾਈਸ ਦੀ ਐਕਸਚੇਂਜ ਉੱਤੇ 16,500 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ; ਜਦ ਕਿ ਐਮੇਜ਼ੌਨ ਉੰਤੇ 12,499 ਰੁਪਏ ਦੀ ਐਕਸਚੇਂਜ ਆਫ਼ਰ ਹੈ। HDFC ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਵਾਲਿਆਂ ਨੂੰ 1,000 ਰੁਪਏ ਦਾ ਡਿਸਕਾਊਂਟ ਮਿਲ ਜਾਵੇਗਾ।
iPhone 11 Pro
ਫ਼ਲਿੱਪਕਾਰਟ ਉੱਤੇ ਇਹ ਫ਼ੋਨ ਸਿਰਫ਼ 79,999 ਰੁਪਏ ਵਿੱਚ ਆਰਡਰ ਕੀਤਾ ਜਾ ਸਕਦਾ ਹੈ; ਜਦ ਕਿ iPhone 11 Pro ਨੂੰ ਭਾਰਤ ’ਚ 99,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਹ ਕੀਮਤ 64 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਐਕਸਚੇਂਜ ਉੱਤੇ 16,500 ਰੁਪਏ ਦੀ ਛੋਟ ਤੇ HDFC ਕ੍ਰੈਡਿਟ ਕਾਰਡ ਉੱਤੇ 10 ਫ਼ੀ ਸਦੀ ਛੋਟ ਵੱਖਰੀ ਹੈ।
iPhone XR
ਇਹ ਫ਼ੋਨ 40,000 ਰੁਪਏ ਦੀ ਰੇਂਜ ਵਿੱਚ ਮਿਲ ਰਿਹਾ ਹੈ। ਇਸ ਉੱਤੇ ਵੀ ਐਕਸਚੇਂਜ ਲਈ 16,500 ਰੁਪਏ ਦੀ ਆੱਫ਼ਰ ਹੈ ਤੇ HDFC ਬੈਂਕ ਕ੍ਰੈਡਿਟ ਕਾਰਡ ਉੱਤੇ ਵੀ 10 ਫ਼ੀ ਸਦੀ ਛੋਟ ਵੱਖਰੀ ਹੇ।
iPhone SE
ਫ਼ਲਿੱਪਕਾਰਟ ਉੱਤੇ 64 ਜੀਬੀ ਵਾਲਾ ਇਹ ਮਾਡਲ ਸਿਰਫ਼ 31,999 ਰੁਪਏ ’ਚ ਮਿਲ ਰਿਹਾ ਹੈ।
Samsung Galaxy S20+
ਫ਼ਲਿੱਪਕਾਰਟ ਨੂੰ ਤੁਸੀਂ ਇਹ ਫ਼ੋਨ ਸਿਰਫ਼ 44,999 ਰੁਪਏ ’ਚ ਮਿਲ ਰਿਹਾ ਹੈ। ਇਹ ਕੀਮਤ 8 ਜੀਬੀ ਰੈਮ ਅਤੇ 128ਜਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਹੈ।
ਇਹ ਵੀ ਪੜ੍ਹੋ: Huawei Mate X2 ਫੋਲਡੇਬਲ ਫੋਨ ਦੇ ਸਪੈਸੀਫਿਕੇਸ਼ਨ ਲੀਕ, ਕਿਰਿਨ 9000 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਫੋਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗਣਤੰਤਰ ਦਿਵਸ ਮੌਕੇ ਇਨ੍ਹਾਂ 10 ਸਮਾਰਟਫ਼ੋਨ ਉੱਤੇ ਮਿਲ ਰਹੇ ਸ਼ਾਨਦਾਰ ਆਫ਼ਰ, ਸਸਤੇ ਮਿਲ ਰਹੇ ਮਹਿੰਗੇ ਫ਼ੋਨ
ਏਬੀਪੀ ਸਾਂਝਾ
Updated at:
22 Jan 2021 12:30 PM (IST)
Flipkart, Amazon ਸਮੇਤ ਰਿਲਾਇੰਸ, ਵਨਪਲੱਸ ਅਤੇ ਰੀਅਲਮੇ ਵੀ ਰਿਪਬਲਿਕ ਸੇਲ ਦਾ ਆਯੋਜਨ ਕਰ ਰਹੇ ਹਨ, ਜਿੱਥੇ ਸਮਾਰਟਫੋਨਸ ਸਮੇਤ ਹੋਰਨਾਂ 'ਤੇ ਸ਼ਾਨਦਾਰ ਆਫਰ ਦਿੱਤੇ ਜਾ ਰਹੇ ਹਨ।
- - - - - - - - - Advertisement - - - - - - - - -