ਆਨਲਾਈਨ ਧੋਖਾਧੜੀ ਤੇ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ ਦਿਨ ਹੋ ਰਹੇ ਵਾਧੇ ਨੂੰ ਠੱਲ੍ਹ ਪਾਉਣ ਲਈ ਇੱਕ ਨਵੇਂ ਤਰ੍ਹਾਂ ਦੀ ਸੁਰੱਖਿਆ ਪ੍ਰਣਾਲੀ ਲਿਆਉਣ ਵਾਲਾ ਹੈ। ਦੇਸ਼ ਦੀ ਪ੍ਰਮੁੱਖ ਲੈਪਟੌਪ ਤੇ ਕੰਪਿਉਟਰ ਨਿਰਮਾਤਾ ਕੰਪਨੀ ਲੇਨੋਵੋ ਨੇ ਕਿਹਾ ਹੈ ਕਿ ਉਹ ਮਦਰਬੋਰਡ ਬਣਾਉਣ ਵਾਲੀ ਇੰਟੈਲ ਨਾਲ ਮਿਲ ਕੇ ਲੈਪਟੌਪ ਤੇ ਕੰਪਿਊਟਰ ਵਿੱਚ ਵਰਤੇ ਜਾ ਸਕਣ ਵਾਲੀ ਇੱਕ ਅਜਿਹੀ ਸੁਰੱਖਿਆ ਪ੍ਰਣਾਲੀ ਲੈ ਕੇ ਆ ਰਿਹਾ ਹੈ ਜਿਸ ਨਾਲ ਯੂਜ਼ਰ ਆਪਣਾ ਨਿਜੀ ਡੇਟਾ ਸੁਰੱਖਿਅਤ ਰੱਖ ਸਕਦੇ ਹਨ।


ਲੇਨੋਵੋ ਇਸ ਨਵੇਂ ਪੀ.ਸੀ. ਔਥੈਂਟੀਕੇਸ਼ਨ ਲਈ ਕੰਪਿਊਟਰ ਨੂੰ ਇੱਕ ਖਾਸ ਸਿਸਟਮ ਨਾਲ ਲੈਸ ਕਰੇਗਾ। ਇਸ ਦਾ ਨਾਂ FIDO ਹੋਵੇਗਾ, ਜੋ ਕਿ ਹਰ ਚੀਜ਼ ਦਾ ਪਾਸਵਰਡ ਯਾਦ ਰੱਖਣ ਦੀ ਜ਼ਰੂਰਤ ਤੋਂ ਆਜ਼ਾਦ ਕਰ ਦੇਵੇਗਾ।

ਕਿਸੇ ਵੀ ਵੈਬਸਾਈਟ 'ਤੇ ਜਾ ਕੇ ਪਾਸਵਰਡ ਨਾਲ ਲੌਗਇਨ ਕਰਨ ਦੀ ਥਾਂ 'ਤੇ ਫਿੰਗਰਪ੍ਰਿੰਟ ਸਕੈਨ ਕੀਤਾ ਜਾ ਸਕਦਾ ਹੈ। ਇੰਟੈਲ ਦੇ ਆਨਲਾਈਨ ਕੁਨੈਕਟ ਨਾਲ ਮਿਲ ਕੇ ਇਹ ਸਿਸਟਮ 7ਵੀਂ ਤੇ 8ਵੀਂ ਪੀੜ੍ਹੀ ਦੇ ਪ੍ਰੋਸੈਸਰ ਵਾਲੇ ਕੰਪਿਊਟਰਾਂ ਵਿੱਚ ਲੱਗਿਆ ਹੋਵੇਗਾ। ਇਸ ਸ਼੍ਰੇਣੀ ਵਿੱਚ Yoga 920, ThinkPad X1 Tablet (2nd generation), ThinkPad X1 Carbon (5th generation) and IdeaPad 720S ਆਦਿ ਮਾਡਲ ਸ਼ਾਮਲ ਹਨ।

ਇਸ ਰਾਹੀਂ PayPal, ਗੂਗਲ, ਡ੍ਰੌਪਬੌਕਸ ਤੇ ਫੇਸਬੁੱਕ ਆਦਿ ਜਿਹੇ ਪਲੇਟਫਾਰਮ 'ਤੇ ਆਸਾਨੀ ਨਾਲ ਤੇ ਸੁਰੱਖਿਅਤ ਤਰੀਕੇ ਨਾਲ ਲੌਗਇਨ ਕੀਤਾ ਜਾ ਸਕਦਾ ਹੈ। ਇਸ FIDO ਸਿਸਟਮ ਨਾਲ ਚੋਰੀ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। ਮੌਜੂਦਾ ਸਮੇਂ Samsung, Google ਤੇ Microsoft ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੇ ਵੀ ਇਸ ਸਿਸਟਮ ਨੂੰ ਵਧੀਆ ਦੱਸਿਆ ਹੈ।