ਨਵੀਂ ਦਿੱਲੀ: ਭਰਾਤ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਬ੍ਰੈਂਡ ਐਪਲ ਹੈ। ਲੋਕਾਂ ਲਈ ਆਈਫੋਨ ਰੱਖਣਾ ਇੱਕ ਸਟੇਟਸ ਸਿੰਬਲ ਬਣ ਗਿਆ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਵੀ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ ਕਿਉਂਕਿ ਈ-ਕਾਮਰਸ ਵੈੱਬਸਾਈਟ ਫਲਿਪਕਾਰਟ 'ਤੇ ਆਈਫੋਨ 'ਤੇ ਡਿਸਕਾਉਂਟ ਮਿਲ ਰਿਹਾ ਹੈ।
ਵੀਰਵਾਰ ਤੋਂ ਸ਼ੁਰੂ ਹੋ ਰਹੀ ਸੈਲ Apple Days Sale 'ਚ ਐਪਲ ਦੇ ਕੁਝ ਮਾਡਲਸ 'ਤੇ ਤੁਹਾਨੂੰ 9000 ਰੁਪਏ ਤਕ ਦਾ ਡਿਸਕਾਉਂਟ ਮਿਲ ਰਿਹਾ ਹੈ। ਦੱਸ ਦਈਏ ਕਿ ਇਹ ਸੈਲ ਚਾਰ ਦਿਨ ਚਲੇਗੀ। ਆਓ ਜਾਣਦੇ ਹਾਂ ਕਿ ਕਿਹੜੇ ਮਾਡਲ 'ਤੇ ਕਿੰਨਾ ਡਿਸਕਾਉਂਟ ਮਿਲ ਰਿਹਾ ਹੈ।
ਇਹ ਹਨ ਆਫਰਸ:-
Apple Days Sale 'ਚ ਆਈਫੋਨ 12 ਸੀਰੀਜ਼ ਤੋਂ ਲੈ ਕੇ iPhone XR ਤੇ iPhone SE 'ਤੇ ਛੋਟ ਮਿਲ ਰਹੀ ਹੈ। ਹਾਲਾਂਕਿ, ਇਹ ਛੋਟ ਸਿਰਫ HDFC Bank ਦੇ ਕ੍ਰੈਡਿਟ ਤੇ ਡੈਬਿਟ ਕਾਰਡਾਂ ਨਾਲ ਲੈਣ-ਦੇਣ 'ਤੇ ਉਪਲਬਧ ਹੋਵੇਗੀ। ਇਹ ਛੋਟ ਐਕਸਚੇਂਜ ਆਫਰ ਤੋਂ ਅਲੱਗ ਦਿੱਤੀ ਜਾਵੇਗੀ। ਇਸ ਦਾ ਅਰਥ ਇਹ ਹੈ ਕਿ ਜੇ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਦੇ ਹੋ, ਤਾਂ ਕੀਮਤ ਹੋਰ ਘਟਾ ਦਿੱਤੀ ਜਾਏਗੀ।
ਇਨ੍ਹਾਂ ਫੋਨਸ 'ਤੇ ਮਿਲ ਰਹੀ ਛੋਟ:-
ਫਲਿੱਪਕਾਰਟ ਦੇ ਇਸ ਸੈਲ 'ਚ ਆਈਫੋਨ 12 ਮਿਨੀ 'ਤੇ ਸਭ ਤੋਂ ਜ਼ਿਆਦਾ ਛੋਟ ਦਿੱਤੀ ਜਾ ਰਹੀ ਹੈ। ਇਸ ਫੋਨ ਦੀ ਖਰੀਦ 'ਤੇ 9000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਛੋਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 60,900 ਰੁਪਏ ਵਿੱਚ ਆਰਡਰ ਕਰ ਸਕਦੇ ਹੋ। ਇਸ ਦੇ ਨਾਲ ਹੀ ਆਈਫੋਨ 12 'ਤੇ 6000 ਰੁਪਏ ਦਾ ਡਿਸਕਾਉਂਟ ਮਿਲ ਰਹੀ ਹੈ। ਇਸ ਤੋਂ ਇਲਾਵਾ ਆਈਫੋਨ 12 ਪ੍ਰੋ 'ਤੇ 5000 ਰੁਪਏ ਅਤੇ ਆਈਫੋਨ 12 ਪ੍ਰੋ ਮੈਕਸ 'ਤੇ 5000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਆਈਫੋਨ ਐਸਈ 'ਤੇ ਐਪਲ ਡੇਅਜ਼ ਸੇਲ 'ਚ 4000 ਰੁਪਏ ਦੀ ਛੋਟ ਵੀ ਮਿਲ ਰਹੀ ਹੈ। ਜਿਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ 28,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਆਈਫੋਨ ਐਕਸਆਰ 'ਤੇ 4000 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਇਸ ਛੋਟ ਦੇ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 37,999 ਰੁਪਏ ਵਿੱਚ ਆਰਡਰ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904