ਹੈਕਰਸ ਨੇ ਸਾਈਬਰ ਸਿਕਿਓਰਿਟੀ ਰਿਸਰਚਰ ਰਾਜਸ਼ੇਖਰ ਰਾਜਹਰੀਆ ਦੇ ਟਵੀਟ ਦੇ ਜਵਾਬ 'ਚ ਇਨ੍ਹਾਂ ਵੈੱਬ ਪੇਜਾਂ ਦੇ ਕੁਝ ਲਿੰਕ ਸਾਂਝੇ ਕੀਤੇ ਹਨ ਅਤੇ ਇਸ ਨੂੰ ਮੀਡੀਆ ਸੰਗਠਨਾਂ ਨੂੰ ਟੈਗ ਕੀਤਾ ਹੈ। ਇਸ ਬਾਰੇ ਭਾਰਤੀ ਫੌਜ ਨੂੰ ਭੇਜੇ ਸਵਾਲ ਦਾ ਜਵਾਬ ਨਹੀਂ ਮਿਲਿਆ। ਹਾਲਾਂਕਿ ਫੌਜ ਦੇ ਇੱਕ ਅਧਿਕਾਰੀ ਨੇ ਕਿਹਾ, 'ਸਾਨੂੰ ਅਜਿਹੀ ਸੂਚਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਅਜਿਹਾ ਲਗਦਾ ਹੈ ਕਿ ਕੁਝ ਸਵਾਰਥੀ ਤੱਤਾਂ ਨੇ ਗਲਤ ਮਨੋਰਥਾਂ ਨਾਲ ਅਜਿਹਾ ਕੀਤਾ ਹੈ।
ਸਹੀ ਕੀਮਤ ਨਾ ਮਿਲੀ ਤਾਂ ਕਿਸਾਨ ਨੇ ਸੜਕ 'ਤੇ ਹੀ ਸੁੱਟ ਦਿੱਤੀ ਕਈ ਕਵਿੰਟਲ ਗੋਭੀ, ਜਾਣੋ ਫਿਰ ਕੀ ਹੋਇਆ
ਜਦੋਂ ਇਸ ਬਾਰੇ ਸੰਪਰਕ ਕੀਤਾ ਤਾਂ ਭਾਰਤੀ ਏਅਰਟੈੱਲ ਦੇ ਬੁਲਾਰੇ ਨੇ ਇਸ ਦੇ ਸਰਵਰ 'ਚ ਕਿਸੇ ਕਿਸਮ ਦੀ ਉਲੰਘਣਾ ਤੋਂ ਇਨਕਾਰ ਕੀਤਾ। ਬੁਲਾਰੇ ਨੇ ਕਿਹਾ, "ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਏਅਰਟੈਲ ਦੇ ਸਿਸਟਮ 'ਚ ਕੋਈ ਵਿਘਨ ਨਹੀਂ ਹੈ, ਜਿਵੇਂ ਕਿ ਇਸ ਸਮੂਹ ਦੁਆਰਾ ਦਾਅਵਾ ਕੀਤਾ ਗਿਆ ਹੈ।" ਏਅਰਟੈਲ ਤੋਂ ਬਾਹਰ ਬਹੁਤ ਸਾਰੇ ਸ਼ੇਅਰ ਧਾਰਕਾਂ ਕੋਲ ਰੈਗੂਲੇਟਰੀ ਜ਼ਰੂਰਤਾਂ ਦੇ ਅਨੁਸਾਰ ਡਾਟਾ ਤੱਕ ਪਹੁੰਚ ਹੈ। ਅਸੀਂ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ