ਪੀਲੀਭੀਤ: ਜ਼ਿਲ੍ਹੇ 'ਚ ਗੋਭੀ ਦੀ ਵਿਕਰੀ ਤੋਂ ਨਾਖੁਸ਼, ਕਿਸਾਨ ਨੇ ਕਈ ਕੁਇੰਟਲ ਗੋਭੀ ਸੜਕ 'ਤੇ ਸੁੱਟ ਦਿੱਤੀ। ਸੜਕ 'ਤੇ ਮੁਫਤ ਗੋਭੀ ਮਿਲਣ ਤੋਂ ਬਾਅਦ, ਲੋਕ ਇਸ ਨੂੰ ਲੁੱਟਣ ਲਈ ਟੁੱਟ ਪਏ। ਲੋਕ ਮੁਫਤ ਗੋਭੀ ਨੂੰ ਦੇਖ ਕੇ ਖੁਸ਼ ਸੀ। ਲੋਕਾਂ ਆਪਣੇ ਥੈਲੀਆਂ 'ਚ ਗੋਭੀ ਪਾ ਕੇ ਆਪਣੇ ਘਰਾਂ ਨੂੰ ਲੈ ਗਏ।


ਇਹ ਮਾਮਲਾ ਜਹਾਨਾਬਾਦ ਕਸਬੇ ਦਾ ਹੈ। ਕਿਸਾਨ ਦਾ ਨਾਮ ਸਲੀਮ ਦੱਸਿਆ ਜਾ ਰਿਹਾ ਹੈ। ਮੁਹੱਲਾ ਨਈ ਬਸਤੀ ਦੇ ਵਸਨੀਕ ਸਲੀਮ ਨੇ ਆਪਣੇ 3 ਵਿੱਘੇ ਖੇਤ ਵਿੱਚ ਗੋਭੀ ਬੀਜੀ। ਇਸ ਨੂੰ ਤਿਆਰ ਕਰਨ 'ਚ ਸਲੀਮ ਨੇ ਹੁਣ ਤਕ 8 ਹਜ਼ਾਰ ਖਰਚ ਕੀਤੇ ਹਨ। ਗੋਭੀ ਦੀ ਫ਼ਸਲ ਕੱਟਣ ਤੋਂ ਬਾਅਦ, ਸਲੀਮ ਇਸ ਨੂੰ ਬਾਜ਼ਾਰ 'ਚ ਵੇਚਣ ਗਿਆ, ਪਰ ਉਸ ਨੂੰ ਗੋਭੀ ਦੇ ਬਹੁਤ ਘੱਟ ਰੇਟ ਮਿਲ ਰਹੇ ਸੀ। ਇਸ ਤੋਂ ਨਾਰਾਜ਼ ਹੋ ਕੇ ਸਲੀਮ ਨੇ ਗੋਭੀ ਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਘਰ ਚਲਾ ਗਿਆ।

ਵਿਦੇਸ਼ਾਂ 'ਚ ਵੀ ਉੱਠ ਰਿਹਾ ਕਿਸਾਨਾਂ ਦਾ ਮੁੱਦਾ, ਬ੍ਰਿਟੇਨ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨ

ਸਲੀਮ ਦਾ ਕਹਿਣਾ ਹੈ ਕਿ ਫਸਲ ਨੂੰ ਵਾਪਸ ਲੈ ਕੇ ਜਾਣ 'ਚ ਵੀ ਖਰਚਾ ਸੀ। ਇਸੇ ਕਰਕੇ ਉਸ ਨੇ ਗੋਭੀ ਦੀ ਫ਼ਸਲ ਸੁੱਟ ਦਿੱਤੀ। ਦਰਅਸਲ, ਜ਼ਿਲ੍ਹੇ ਵਿੱਚ ਗੋਭੀ ਦੀ ਫਸਲ ਦਾ ਝਾੜ ਵਧੇਰੇ ਹੈ। ਇਸੇ ਕਰਕੇ ਬਾਜ਼ਾਰ 'ਚ ਗੋਭੀ ਦੀ ਆਮਦ ਵੀ ਵਧੇਰੇ ਹੈ, ਪਰ ਉਸ ਅਨੁਸਾਰ ਗੋਭੀ ਦਾ ਸੇਵਨ ਨਹੀਂ ਹੋ ਰਿਹਾ ਹੈ। ਇਸ ਸਮੇਂ ਗੋਭੀ ਦੀ ਵਾਢੀ ਕਰਨ ਵਾਲੇ ਕਿਸਾਨ ਚਿੰਤਤ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ