ਪ੍ਰਯਾਗਰਾਜ: ਦੇਸ਼ 'ਚ ਕੁਝ ਸਮਾਂ ਪਹਿਲਾਂ ਵਰਡ ਫਲੂ (Bird Flu) ਫੈਲਿਆ ਸੀ, ਜਿਸ ਕਰਕੇ ਪੰਛੀਆਂ ਨੂੰ ਦਾਨਾ ਪਾਉਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਦੇ ਮਾਘ ਮੇਲੇ (Magh Mela) ਦੋਰਾਨ ਸੰਗਮ ਇਸਨਾਨ ਲਈ ਐਕਟਰ ਰਾਮਪਾਲ ਯਾਦਵ (Rajpal Yadav) ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ ਇਸ ਦੌਰਾਨ ਰਾਜਪਾਲ ਨੇ ਸਾਈਬੇਰੀਅਨ ਪੰਛੀਆਂ ਨੂੰ ਦਾਨਾ ਪਾਇਆ। ਜਿਸ ਤੋਂ ਬਾਅਦ ਮੇਘ ਮੇਲਾ ਪ੍ਰਸਾਸ਼ਨ ਵਲੋਂ ਜਾਂਚ ਦੇ ਹੁਕਮ ਦਿੱਤੇ ਗਈ ਹਨ। ਜਾਂਚ ਦੌਰਾਨ ਜੇਕਰ ਯਾਦਵ ਦੀ ਗਲਤੀ ਪਾਈ ਗਈ ਤਾਂ ਉਨਾਂ ਖਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ ਅਤੇ ਕਾਨੂੰਨ ਤੋੜਣ ਕਰਕ ਜ਼ੁਰਮਾਨਾ ਵੀ ਲੱਗ ਸਕਦਾ ਹੈ।


ਦੱਸ ਦਈਏਐ ਕਿ ਮੇਲੇ 'ਚ ਮੌਜੂਦ ਸੰਤਾਂ ਨੇ ਰਾਜਪਾਲ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਾਰਬਰ ਹਨ। ਰਾਜਪਾਲ ਯਾਦਵ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗਰ ਕੀਤੀ ਜਾ ਰਹੀ ਹੈ।

ਇਸ ਸਬੰਧੀ ਪ੍ਰਯਾਗਰਾਜ ਦੇ ਐਸਪੀ ਕ੍ਰਾਈਮ ਅਤੇ ਮਾਘ ਮੇਲੇ ਵਿੱਚ ਪੁਲਿਸ ਦੇ ਨੋਡਲ ਅਫਸਰ ਆਸ਼ੂਤੋਸ਼ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਗਿਆਨ ਵਿੱਚ ਸਿੱਧਾ ਨਹੀਂ ਆਇਆ। ਉਨ੍ਹਾਂ ਨੂੰ ਮੀਡੀਆ ਅਤੇ ਸੋਸ਼ਲ ਪਲੇਟਫਾਰਮਾਂ ਰਾਹੀਂ ਜਾਣਕਾਰੀ ਮਿਲੀ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੋਈ ਹੋਰ ਸਿੱਟਾ ਕੱਢਿਆ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਜੇਕਰ ਨਿਰਪੱਖ ਪੁਲਿਸ ਦੀ ਜਾਂਚ ਵਿੱਚ ਰਾਜਪਾਲ ਯਾਦਵ ਦੀ ਗਲਤੀ ਪਾਈ ਜਾਂਦੀ ਹੈ ਤਾਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਇਹ ਪਹਿਲੇ ਸਟਾਰ ਨਹੀਂ ਹਨ ਜਿਸ ਖਿਲਾਫ ਅਜਿਹੀ ਕਾਰਵਾਈ ਦੀ ਮੰਗ ਹੋਈ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸ਼ਿਖਰ ਧਵਨ ਵੀ ਵਾਰਾਣਸੀ 'ਚ ਪੰਛੀਆਂ ਨੂੰ ਦਾਨਾ ਪਾਉਣ ਕਰਕੇ ਵਿਵਾਦਾਂ 'ਚ ਘਿਰ ਚੁੱਕੇ ਹਨ।

ਇਹ ਵੀ ਪੜ੍ਹੋਪੁਲਿਸ ਦੀ ਗ੍ਰਿਫ਼ਤਰ ਤੋਂ ਅਜੇ ਵੀ ਬਾਹਰ ਲਾਲ ਕਿਲ੍ਹਾ ਹਿੰਸਾ ਦਾ ਦੋਸ਼ੀ ਲੱਖਾ ਸਿਧਾਨਾ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904