ਨਵੀਂ ਦਿੱਲੀ: ਗੂਗਲ ਨੇ ਭਾਰਤ ਲਈ ਖਾਸ ਤੌਰ 'ਤੇ ਨਵਾਂ ਪੇਮੈਂਟ ਐਪ ਤੇਜ਼ ਪੇਸ਼ ਕੀਤਾ ਹੈ। ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂ.ਪੀ.ਏ. ਆਧਾਰਤ ਇਸ ਨਵੇਂ ਐਪ ਰਾਹੀਂ ਭੁਗਤਾਨ ਕਰਨ ਜਾਂ ਹਾਸਲ ਕਰਨ ਲਈ ਸਾਹਮਣੇ ਵਾਲੇ ਕੋਲ ਤੇਜ਼ ਐਪ ਜਾਂ ਕੁਇੱਕ ਰਿਸਪਾਂਸ ਯਾਨੀ ਕਿਊ.ਆਰ. ਹੋਣਾ ਜ਼ਰੂਰੀ ਨਹੀਂ। ਗੂਗਲ ਨੇ ਇਹ ਵਿਵਸਥਾ ਪੂਰੀ ਤਰ੍ਹਾਂ ਨਾਲ ਮੁਫਤ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਤੇਜ਼ ਨੂੰ ਰਸਮੀ ਤੌਰ 'ਤੇ ਸ਼ੁਰੂ ਕੀਤਾ। ਇਹ ਐਪ ਗੂਗਲ ਦੇ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਐਂਡ੍ਰਾਇਡ ਮੋਬਾਇਲ ਤੇ ਆਈਫ਼ੋਨ, ਦੋਵਾਂ 'ਤੇ ਕੀਤਾ ਜਾ ਸਕਦਾ ਹੈ। ਫਿਰ ਤੁਹਾਨੂੰ ਸੁਰੱਖਿਆ ਲਈ ਗੂਗਲ ਪਿਨ ਜਾਂ ਸਕਰੀਨ ਲਾਕ ਕਾਇਮ ਕਰਨਾ ਹੋਵੇਗਾ। ਇਸ ਤੋਂ ਬਾਅਦ ਐਪ ਨੂੰ ਆਪਣੇ ਬੈਂਕ ਖਾਤੇ ਨਾਲ ਜੋੜਿਆ ਹੋਵੇਗਾ।
ਜੇਕਰ, ਤੁਹਾਡਾ ਮੋਬਾਈਲ ਨੰਬਰ ਬੈਂਕ ਖਾਤੇ ਨਾਲ ਜੁੜਿਆ ਹੈ ਤੇ ਅਜਿਹੇ ਖਾਤੇ ਐਪ ਨਾਲ ਜੁੜ ਜਾਣਗੇ। ਇਹ ਸਭ ਕਰਨ ਤੋਂ ਬਾਅਦ ਤੁਸੀਂ ਇਸ ਐਪ ਰਾਹੀਂ ਭਾਵੇਂ ਕਿਸੇ ਨੂੰ ਪੈਸੇ ਭੇਜੋ ਜਾਂ ਆਨਲਾਈਨ ਖ਼ਰੀਦਦਾਰੀ ਕਰੋ। ਇਹ ਨਕਦ ਦੇ ਬਦਲ ਵਜੋਂ ਹੈ। ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ ਛੋਟੇ ਵੱਡੇ ਕੁੱਲ 55 ਬੈਂਕ ਯੂ.ਪੀ.ਆਈ. ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚ ਸਾਰੇ ਪ੍ਰਮੁੱਖ ਬੈਂਕ ਸ਼ਾਮਲ ਹਨ।
ਇਸ ਨਵੇਂ ਐਪ ਮਕਬੂਲ ਕਰਨ ਲਈ ਸਕ੍ਰੈਚ ਕਾਰਡ ਅਤੇ ਲੱਕੀ ਸੰਡੇਜ਼ ਵਜੋਂ ਆਫ਼ਰ ਦਿੱਤਾ ਗਿਆ ਹੈ। ਸਕ੍ਰੈਚ ਕਾਰਡ ਤਹਿਤ 1000 ਰੁਪਏ ਤਕ ਦਾ ਇਨਾਮ ਜਿੱਤ ਸਕਦਾ ਹੈ। ਲੱਕੀ ਸੰਡੇ ਤਹਿਤ 1 ਲੱਖ ਤਕ ਦਾ ਪੁਰਸਕਾਰ ਜਿੱਤਿਆ ਜਾ ਸਕਦਾ ਹੈ। ਇਸ ਲਈ ਕਿਸੇ ਕੋਡ ਨੂੰ ਯਾਦ ਰੱਖਣ ਜਾਂ ਲੱਭਣ ਦੀ ਲੋੜ ਨਹੀਂ ਹੋਵੇਗੀ ਸਗੋਂ ਇਨਾਮੀ ਰਕਮ ਵੀ ਤੁਹਾਡੇ ਬੈਂਕ ਖਾਤੇ ਵਿੱਚ ਹੀ ਆ ਜਾਵੇਗੀ।