ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਕੰਪਨੀ ਸ਼ਿਓਮੀ ਨੇ ਹਾਲ ਹੀ ਵਿੱਚ Mi A1 ਸਮਾਰਟਫ਼ੋਨ ਲਾਂਚ ਕੀਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਰੈੱਡਮੀ ਨੋਟ 5A ਦਾ ਨਵਾਂ ਵੈਰੀਐਂਟ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵੈਰੀਐਂਟ ਹੁਣ ਚੀਨੀ ਬਾਜ਼ਾਰ ਵਿੱਚ ਹੀ ਜਾਰੀ ਕੀਤਾ ਗਿਆ ਹੈ।

ਨੋਟ 5A ਦਾ ਇਹ ਨਵਾਂ ਵੈਰੀਐਂਟ 4 ਜੀ.ਬੀ. ਰੈਮ ਤੇ 64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਕੀਮਤ 1,199 ਯੁਆਨ (ਤਕਰੀਬਨ 12,000 ਰੁਪਏ) ਰੱਖੀ ਗਈ ਹੈ। ਇਸ ਦਾ ਬੇਸ ਮਾਡਲ 2GB RAM+16GB ਮੈਮੋਰੀ ਨਾਲ ਆਉਂਦਾ ਹੈ। ਇਸ ਵਿੱਚ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਹੈ। ਇਸ ਦੀ ਕੀਮਤ 699 ਯੁਆਨ ਯਾਨੀ ਕਰੀਬ 6,700 ਰੁਪਏ ਹੈ।

ਦੂਜੇ ਪਾਸੇ ਇਸ ਦੇ ਦੋ ਪ੍ਰੀਮੀਅਮ ਵੈਰੀਐਂਟ ਵੀ ਉਪਲਬਧ ਹਨ ਜੋ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦੇ ਹਨ। ਇਸ ਦੇ 3GB RAM+32GB ਸਟੋਰੇਜ਼ ਵਾਲੇ ਮਾਡਲ ਦੀ ਕੀਮਤ 899 ਯੁਆਨ ਯਾਨੀ ਤਕਰੀਬਨ 8,600 ਰੁਪਏ ਬਣਦੀ ਹੈ ਤੇ 4GB RAM+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 1,199 ਯੁਆਨ ਮਤਲਬ 11,500 ਰੁਪਏ ਬਣਦੀ ਹੈ।

ਇਸ ਡੂਅਲ ਸਿਮ ਸਮਾਰਟਫ਼ੋਨ ਵਿੱਚ 5.5 ਇੰਚ ਦੀ 720X1280 ਪਿਕਸਲਜ਼ ਵਾਲੀ ਸਕਰੀਨ ਦਿੱਤੀ ਗਈ ਹੈ। ਫ਼ੋਨ ਦਾ ਪ੍ਰੋਸੈੱਸਰ ਸਨੈਪਡ੍ਰੈਗਨ 425 ਚਿਪਸੈਟ ਹੈ। ਮੈਮੋਰੀ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਰੈੱਡਮੀ ਨੋਟ 5A ਵਿੱਚ 13 ਮੈਗਾਪਿਕਸਲ ਪ੍ਰਮੁੱਖ ਕੈਮਰਾ ਜਿਸ ਨਾ LED ਫਲੈਸ਼ ਵੀ ਲੱਗੀ ਹੋਈ ਹੈ। ਕੈਮਰੇ ਦਾ ਜੋਟੀਦਾਰ ਫ੍ਰੰਟ ਕੈਮਰਾ 5 ਮੈਗਾਪਿਕਸਲਜ਼ ਵਾਲਾ ਹੈ। ਇਸ ਫ਼ੋਨ ਨੂੰ 3080 mAh ਦੀ ਬੈਟਰੀ ਤੋਂ ਪਾਵਰ ਮਿਲੇਗੀ।