ਨਵੀਂ ਦਿੱਲੀ: ਵਟਸਐਪ 'ਤੇ ਅਕਸਰ ਕਿਸੇ ਹੋਰ ਨੂੰ ਭੇਜੇ ਜਾਣ ਵਾਲਾ ਮੈਸੇਜ ਗਲਤੀ ਨਾਲ ਕਿਸੇ ਹੋਰ ਨੂੰ ਭੇਜਿਆ ਜਾਂਦਾ ਹੈ। ਜਦੋਂ ਤੱਕ ਇਸ ਗਲਤੀ ਨੂੰ ਠੀਕ ਕੀਤਾ ਜਾਂਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਹੁਣ ਖਬਰ ਆਈ ਹੈ ਕਿ ਕਸਟਮਰ ਦੀ ਇਸੇ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਵਟਸਐਪ ਇਵੋਕ ਫੀਚਰ ਲਿਆ ਰਿਹਾ ਹੈ। ਇਸ 'ਚ ਮੈਸੇਜ ਭੇਜੇ ਜਾਣ ਦੇ ਪੰਜ ਮਿੰਟ ਤੱਕ ਉਸ ਨੂੰ ਡਿਲੀਟ ਕੀਤਾ ਜਾ ਸਕੇਗਾ। ਲੰਮੇ ਸਮੇਂ ਤੱਕ ਅਜਿਹਾ ਨਹੀਂ ਕੀਤਾ ਜਾ ਸਕੇਗਾ।
ਇੰਸਟੈਂਟ ਮੈਸੇਜਿੰਗ ਐਪ ਡਿਲੀਟ ਫਾਰ ਐਵਰੀਵਨ ਦਾ ਫੀਚਰ ਜਲਦ ਆਉਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਗਲਤੀ ਨਾਲ ਭੇਜੇ ਜਾਣ ਵਾਲੇ ਮੈਸੇਜਾਂ ਨੂੰ ਡਿਲੀਟ ਕੀਤਾ ਜਾ ਸਕੇਗਾ। ਇਹ ਫੀਚਰ ਐਂਡਰਾਇਡ ਤੇ iOS ਦੋਵਾਂ ਲਈ ਹੋਵੇਗਾ।
ਵਟਸਐਪ ਦੀਆਂ ਖਬਰਾਂ ਲੀਕ ਕਰਨ ਵਾਲੀ WABetaInfo ਦੀ ਰਿਪੋਰਟ ਮੁਤਾਬਕ ਇਹ ਫੀਚਰ ਅਜੇ ਸ਼ੁਰੂ ਨਹੀਂ ਹੋਇਆ ਹੈ। WABetaInfo ਨੇ ਇਕ ਸਕਰੀਨਸ਼ਾਟ ਲੀਕ ਕੀਤਾ ਹੈ ਜਿਸ 'ਚ ਲਿਖਿਆ ਹੈ ਕਿ ਵਟਸਐਪ ਡਿਲੀਟ ਫਾਰ ਐਵਰੀਵਨ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।
ਇਸ ਦੀ ਮਦਦ ਨਾਲ ਮੈਸੇਜ ਨੂੰ ਰਿਕਾਲ ਕੀਤਾ ਜਾ ਸਕਦਾ ਹੈ। ਇਹ ਟੈਸਟ ਪਾਸ ਹੋ ਗਿਆ ਹੈ। ਜਲਦ ਹੀ ਇਹ ਫੀਚਰ ਲੋਕਾਂ ਲਈ ਹੋਵੇਗਾ। ਫਿਲਹਾਲ ਇਹ ਪਤਾ ਨਹੀਂ ਲਗਿਆ ਹੈ ਕਿ ਕਦੋਂ ਤੱਕ ਇਹ ਲੋਕਾਂ ਲਈ ਸ਼ੁਰੂ ਕੀਤਾ ਜਾਵੇਗਾ।