ਮਾਡਲ | ਪੁਰਾਣੀ ਕੀਮਤ (ਲੱਖਾਂ ਵਿੱਚ) | ਨਵੀਂ ਕੀਮਤ (ਲੱਖਾਂ ਵਿੱਚ) | ਫਰਕ |
ਹੌਂਡਾ ਸਿਟੀ |
8.46-13.43 |
8.58-13.62 |
11,836 ਰੁਪਏ |
ਹੌਂਡਾ ਬੀ.ਆਰ.-ਵੀ |
8.93-13.04 |
9.05-13.22 |
12,490-18,242 ਰੁਪਏ |
ਹੌਂਡਾ ਸੀ.ਆਰ.-ਵੀ |
21.53-25.47 |
22.28-26.36 |
75,304-89,069 ਰੁਪਏ |
ਹੌਂਡਾ ਨੇ 90 ਹਜ਼ਾਰ ਤਕ ਮਹਿੰਗੀਆਂ ਕੀਤੀਆਂ ਕਾਰਾਂ
ਏਬੀਪੀ ਸਾਂਝਾ
Updated at:
16 Sep 2017 02:21 PM (IST)
NEXT
PREV
ਚੰਡੀਗੜ੍ਹ: ਜਾਪਾਨੀ ਕਾਰ ਕੰਪਨੀ ਹੌਂਡਾ ਨੇ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਹੌਂਡਾ ਨੇ ਸਿਟੀ ਸਿਡਾਨ, ਬੀ.ਆਰ-ਵੀ ਅਤੇ ਸੀ.ਆਰ-ਵੀ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਇਹ ਵਾਧਾ 11,836 ਰੁਪਏ ਤੋਂ ਲੈ ਕੇ 89,069 ਰੁਪਏ ਤਕ ਵਧਾਏ ਹਨ।
ਸਰਕਾਰ ਵੱਲੋਂ ਦਰਮਿਆਨੀ ਕਾਰਾਂ, ਲਗ਼ਜ਼ਰੀ ਕਾਰਾਂ ਅਤੇ ਐਸ.ਯੂ.ਵੀ. 'ਤੇ ਲੱਗਣ ਵਾਲੇ ਸੈੱਸ ਵਿੱਚ ਵਾਧਾ ਕਰਨ ਕਾਰਨ ਕਾਰਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਆਓ ਦੱਸਦੇ ਹਾਂ ਕਿ ਹੌਂਡਾ ਨੇ ਕਿਸ ਮਾਡਲ ਦੀ ਕੀਮਤ ਵਿੱਚ ਕਿੰਨਾ ਵਾਧਾ ਕੀਤਾ ਹੈ।
ਹੌਂਡਾ ਸਿਟੀ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧ ਗਈਆਂ ਹਨ। ਬੀ.ਆਰ.-ਵੀ ਦੇ ਐਸ. ਪੈਟ੍ਰੋਲ ਅਤੇ ਈ. ਡੀਜ਼ਲ ਵੈਰੀਐਂਟ ਨੂੰ ਛੱਡ ਬਾਕੀ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
4-ਮੀਟਰ ਤੇ ਹਾਈਬ੍ਰਿਡ ਕਾਰ 'ਤੇ ਸੈੱਸ ਨਹੀਂ ਵਧਿਆ ਹੈ। ਇਸੇ ਕਾਰਨ ਹੌਂਡਾ ਬ੍ਰੀਓ, ਅਮੇਜ਼, ਜੈਜ਼, ਡਬਲਿਊ.ਆਰ.-ਵੀ ਅਤੇ ਅਕੌਰਡ ਹਾਈਬ੍ਰਿਡ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਸੈੱਸ ਵਿੱਚ ਕੀਤੇ ਗਏ ਵਾਧੇ ਕਾਰਨ ਟੋਇਟਾ ਨੇ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ, ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੂਜ਼ੂਕੀ ਨੇ ਕਰ ਵਧਣ ਦੇ ਬਾਵਜੂਦ ਇਸ ਦਾ ਬੋਝ ਆਪਣੇ ਗਾਹਕਾਂ 'ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -