:ਆਮ ਤੌਰ 'ਤੇ ਕੰਪਨੀਆਂ ਹਰ ਰੋਜ਼ ਇੱਕ ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲ ਦਿੰਦੀਆਂ ਹਨ। ਉੱਥੇ ਹੀ ਟੈਲੀਕਾਮ ਕੰਪਨੀ ਏਅਰਸੈੱਲ ਨੇ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਇੱਕ ਨਵਾਂ ਪਲਾਨ ਪੇਸ਼ ਕੀਤਾ ਹੈ।

ਏਅਰਸੈੱਲ ਨੇ 419 ਰੁਪਏ ਵਾਲਾ ਇੱਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ ਜਿਸ ਤਹਿਤ ਗਾਹਕਾਂ ਨੂੰ 168ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ 'ਚ ਕੰਪਨੀ ਆਪਣੇ ਗਾਹਕਾਂ ਨੂੰ ਹਰ ਰੋਜ਼ 2ਜੀ.ਬੀ. ਡਾਟਾ ਆਫ਼ਰ ਕਰ ਰਹੀ ਹੈ।

ਇਸ ਦੇ ਨਾਲ ਹੀ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਕਾਲ ਵੀ ਆਫ਼ਰ ਕੀਤਾ ਜਾ ਰਿਹਾ ਹੈ। ਉੱਥੇ ਹੀ ਏਅਰਸੈੱਲ ਦਾ ਇਹ ਪਲਾਨ ਸਿੱਧੇ ਰਿਲਾਇੰਸ ਜੀਓ ਨੂੰ ਟੱਕਰ ਦਿੰਦਾ ਹੈ। ਰਿਲਾਇੰਸ ਜੀਓ ਦੇ 509 ਰੁਪਏ ਵਾਲੇ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 2ਜੀ.ਬੀ. ਡਾਟਾ ਮਿਲਦਾ ਹੈ ਪਰ ਇਸ ਪਲਾਨ ਦੀ ਮਿਆਦ 56 ਦਿਨਾਂ ਲਈ ਹੈ।