ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਐਂਟਰੀ ਨੇ ਟੈਲੀਕਾਮ ਇੰਸਟਰੀ 'ਚ ਮੁਕਾਬਲੇ ਨੂੰ ਕੁਝ ਜ਼ਿਆਦਾ ਹੀ ਤੇਜ਼ ਕਰ ਦਿੱਤਾ ਹੈ। ਇਸ ਮੁਕਾਬਲੇ ਨੂੰ ਵੇਖਦੇ ਹੋਏ ਆਈਡੀਆ ਨੇ ਆਪਣੇ ਕਸਟਮਰਜ਼ ਲਈ ਨਵਾਂ ਪਲਾਨ ਕੱਢਿਆ ਹੈ। ਆਈਡੀਆ ਆਪਣੇ ਪ੍ਰੀਪੇਡ ਕਸਟਮਰ ਨੂੰ ਹੁਣ 84 ਦਿਨਾਂ 'ਚ 126 ਜੀਬੀ ਡਾਟਾ ਦੇ ਰਹੀ ਹੈ।

ਆਈਡੀਆ ਦੀ ਵੈੱਬਸਾਈਟ 'ਤੇ ਇਸ ਪਲਾਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੁਤਾਬਕ ਇਹ ਪਲਾਨ 697 ਰੁਪਏ ਹੈ। ਇਸ 'ਚ 84 ਦਿਨਾਂ ਤੱਕ ਹਰ ਦਿਨ 1.5 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਲੋਕਲ-ਐਸਟੀਡੀ ਅਨਲਿਮਟਿਡ ਕਾਲਿੰਗ ਮਿਲੇਗੀ। ਕੰਪਨੀ ਇਸ ਪਲਾਨ 'ਚ ਅਨਲਿਮਟਿਡ ਰੋਮਿੰਗ ਕਾਲਿੰਗ ਵੀ ਦੇ ਰਹੀ ਹੈ।

84 ਦਿਨਾਂ 'ਚ ਪਲਾਨ ਦੀ ਗੱਲ ਕਰੀਏ ਤਾਂ ਏਅਰਟੈਲ ਤੇ ਜੀਓ ਵੀ 84 ਦਿਨ ਦੀ ਵੈਲੀਡਿਟੀ ਵਾਲੇ ਪਲਾਨ ਦੇ ਰਹੀ ਹੈ। ਇਸ 'ਚ ਹਰ ਦਿਨ 1 ਜੀਬੀ ਡਾਟਾ ਮਿਲ ਰਿਹਾ ਹੈ ਪਰ ਇਨ੍ਹਾਂ ਪਲਾਨ ਦੀ ਕੀਮਤ 399 ਰੁਪਏ ਹੈ। ਏਅਰਟੈਲ ਦੇ 399 ਰੁਪਏ ਵਾਲੇ ਪਲਾਨ 'ਚ 84 ਦਿਨ ਲਈ 1 ਜੀਬੀ ਡਾਟਾ ਹਰ ਦਿਨ ਦਿੱਤਾ ਜਾਵੇਗਾ। ਜੀਓ ਵੀ 399 ਰੁਪਏ ਵਾਲੇ ਪਲਾਨ 'ਚ ਅਜਿਹੇ ਆਫਰ ਹੀ ਦੇ ਰਿਹਾ ਹੈ।

ਜੀਓ 399 ਰੁਪਏ ਤੋਂ ਇਲਾਵਾ 349 ਰੁਪਏ ਦਾ ਇੱਕ ਹੋਰ ਪਲਾਨ ਦੇ ਰਿਹਾ ਹੈ। ਇਸ 'ਚ ਯੂਜ਼ਰ ਨੂੰ 56 ਦਿਨਾਂ ਲਈ ਅਨਲਿਮਟਿਡ ਕਾਲਿੰਗ ਤੇ 20 ਜੀਬੀ ਡਾਟਾ ਮਿਲੇਗਾ।