ਨਵੀਂ ਦਿੱਲੀ: ਆਨਲਾਈਨ ਇੰਟਰਨੈੱਟ ਮੂਵੀ ਸ਼ੋਅ ਟਿਕਟਿੰਗ ਪਲੇਟਫਾਰਮ ਬੁਕਮਾਈਸ਼ੋਅ ਨੇ ਵੀਰਵਾਰ ਨੂੰ ਵਟਸਐਪ ਬਿਜਨੈੱਸ ਪਾਇਲਟ ਪ੍ਰੋਗਰਾਮ ਨਾਲ ਹੱਥ ਮਿਲਿਆ ਹੈ। ਇਸ ਟੈਸਟਿੰਗ ਵਿੱਚ ਟਿਕਟ ਬੁਕਿੰਗ ਪਲੇਟਫਾਰਮ ਨੇ ਸਾਰੇ ਯੂਜਰਜ਼ ਲਈ ਵਟਸਐਪ ਨੂੰ ਡਿਫਾਲਟ ਟਿਕਟ ਕੰਫਰਮੇਸ਼ਨ ਚੈਨਲ ਬਣਾਇਆ ਹੈ। ਬੁੱਕਮਾਈਸ਼ੋਅ ਮਤਾਬਕ ਵਟਸਐਪ ਫਾਰ ਬਿਜਨੈੱਸ ਨਾਲ ਆਉਣ ਵਾਲੀ ਪਹਿਲੀ ਭਾਰਤੀ ਆਨਲਾਈਨ ਟਿਕਟ ਬਰਾਂਡ ਹੈ।
ਬੁਕਮਾਈਸ਼ੋਅ ਦੇ ਪ੍ਰੋਡਕਟ ਪ੍ਰਮੁੱਖ ਰਵਦੀਪ ਚਾਵਲਾ ਨੇ ਬਿਆਨ ਵਿੱਚ ਕਿਹਾ ਕਿ ਵਟਸਐਪ ਤੈਅ ਰੂਪ ਵਿੱਚ ਸਾਡੇ ਦੇਸ਼ ਦੇ ਲੋਕਾਂ ਲਈ ਕਮਿਊਨੀਕੇਸ਼ਨ ਦਾ ਤਰੀਕਾ ਬਣ ਗਿਆ ਹੈ। ਇਸ ਨੂੰ ਇੱਕ ਡਿਫਾਲਟ ਟਿਕਟ ਪੁਸ਼ਟੀਕਰਨ ਚੈਨਲ ਬਣਾਉਣ ਜਾ ਰਹੇ ਹਾਂ।
ਇਹ ਫੀਚਰ ਸਾਰੇ ਯੂਜਰਜ਼ ਲਈ ਅਗਲੇ ਕੁਝ ਹਫਤਿਆਂ ਵਿੱਚ ਜਾਰੀ ਕਰ ਦਿੱਤੇ ਜਾਣਗੇ, ਜਿਹੜੇ ਯੂਜਰਜ਼ ਹੁਣ ਬੁਕਮਾਈਸ਼ੋਅ ਤੋਂ ਟਿਕਟ ਬੁੱਕ ਕਰਨਗੇ। ਉਨ੍ਹਾਂ ਨੂੰ ਵਟਸਐਪ ਉੱਤੇ ਪੁਸ਼ਟੀ ਦੀ ਸੂਚਨਾ ਤੇ ਐਮ-ਟਿਕਟ (ਮੋਬਾਈਲ ਟਿਕਟ) ਕਿਊ ਆਰ ਕੋਡ ਮਿਲੇਗੀ। ਇਸ ਨਾਲ ਹੀ ਇਮੇਲ ਉੱਤੇ ਵੀ ਟਿਕਟ ਬੁਕਿੰਗ ਦੀ ਸੂਚਨਾ ਭੇਜੀ ਜਾਵੇਗੀ।