ਅੰਮ੍ਰਿਤਸਰ: ਐਪਲ ਦੇ ਲਾਂਚ ਹੋਏ ਆਈਫੋਨਜ਼ ਵਿੱਚ ਆਈਫੋਨ X ਦੀ ਸਭ ਤੋਂ ਵੱਧ ਚਰਚਾ ਹੈ। ਇਸ ਈਵੈਂਟ ਵਿੱਚ ਕੰਪਨੀ ਨੇ ਆਈਫੋਨ 8, ਆਈਫੋਨ 8 ਪਲੱਸ ਤੇ ਆਈਫੋਨ X ਲਾਂਚ ਕੀਤਾ ਹੈ। ਉਂਝ ਇਸ ਈਵੈਂਟ ਵਿੱਚ ਮਹਿਫਲ ਆਈਫੋਨ ਦੀ 10ਵੀਂ ਵਰ੍ਹੇਗੰਢ ਮੌਕੇ ਲਾਂਚ ਹੋਏ ਆਈਫੋਨ X ਨੇ ਹੀ ਲੁੱਟੀ ਹੈ। ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਅਜਿਹਾ ਕਰਕੇ ਕਿਤੇ ਆਈਫੋਨ 8 ਤੇ ਆਈਫੋਨ 8 ਪਲੱਸ ਦੀ ਕਦਰ ਘਟਾ ਤਾਂ ਨਹੀਂ ਲਈ।

ਈਵੈਂਟ ਵਿੱਚ ਸਭ ਤੋਂ ਪਹਿਲਾਂ ਕੰਪਨੀ ਨੇ ਐਪਲ ਵੌਚ 3 ਫਿਰ ਐਪਲ ਟੀਵੀ ਲਾਂਚ ਕੀਤਾ। ਇਸ ਤੋਂ ਬਾਅਦ ਕੰਪਨੀ ਨੇ ਆਈਫੋਨ 7 ਦਾ ਸਕਸੈਸਰ ਆਈਫੋਨ 8 ਤੇ 8 ਪਲੱਸ ਲਾਂਚ ਕੀਤਾ। ਇਨ੍ਹਾਂ ਦੋਹਾਂ ਆਈਫੋਨ ਵਿੱਚ ਆਉਣ ਵਾਲੀ ਗਲਾਸ ਬੌਡੀ, ਵਾਇਰਲੈਸ ਚਾਰਜਿੰਗ ਤੇ ਅਗਿਊਮੈਂਟੇਡ ਰਿਐਲਿਟੀ ਫ਼ੀਚਰ ਇਸ ਨੂੰ ਖਾਸ ਬਣਾਉਂਦੇ ਹਨ। ਆਈਫੋਨ 8 ਪਲੱਸ ਦੀ ਗੱਲ ਕਰੀਏ ਤਾਂ ਇਸ ਵਿੱਚ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰਿਆਂ ਨਾਲ ਲਾਈਟਨਿੰਗ ਪੋਰਟਰੇਟ ਮੋਡ ਵੀ ਦਿੱਤੇ ਗਏ ਹਨ ਜੋ ਤੁਹਾਡੀ ਤਸਵੀਰ ਦੇ ਤਜ਼ਰਬੇ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਵਧੇਰੇ ਖਾਸ ਬਣਾਉਂਦਾ ਹੈ।

ਇਨ੍ਹਾਂ ਦੋਹਾਂ ਆਈਫੋਨਜ਼ ਤੋਂ ਬਾਅਦ ਕੰਪਨੀ ਨੇ ਆਪਣਾ ਸਭ ਤੋਂ ਅਵੇਟੇਡ ਆਈਫੋਨ, ਆਈਫੋਨ X ਉਤਾਰਿਆ। ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਇਨੋਵੇਟਿਡ ਆਈਫੋਨ ਹੈ। ਇਸ ਵਿੱਚ 5.8 ਇੰਚ ਦਾ ਫੁਲ ਆਇਰਿਸ ਡਿਸਪਲੇ ਦਿੱਤਾ ਗਿਆ ਹੈ ਜਿਸਦਾ ਮਤਲਬ ਹੈ ਕਿ ਇਹ ਬੇਲੇਜ਼-ਲੇਸ ਸਕਰੀਨ ਨਾਲ ਆਉਂਦਾ ਹੈ। ਫੋਨ ਵਿੱਚ ਫੇਸ 3ਡੀ ਅਨਲੌਕ ਵਰਗੇ ਕਈ ਨਵੇਂ ਫ਼ੀਚਰ ਦਿੱਤੇ ਗਏ ਹਨ ਜੋ ਇਸ ਨੂੰ ਸਾਲ ਦਾ ਬਿਹਤਰ ਫੋਨ ਬਣਾਉਂਦੇ ਹਨ।

ਇਸ ਫੋਨ ਦੇ ਲਾਂਚ ਹੋਣ ਤੋਂ ਬਾਅਦ ਹੀ ਇਸ ਈਵੈਂਟ ਸਣੇ ਟੇਕ ਬਾਜ਼ਾਰ ਵਿੱਚ ਆਈਫੋਨ 8 ਤੇ ਆਈਫੋਨ 8 ਪਲੱਸ ਤੋਂ ਕਿਤੇ ਵੱਧ ਚਰਚਾ ਆਈਫੋਨ X ਦੀ ਹੈ। ਇੰਨਾ ਹੀ ਨਹੀਂ ਇਸ ਦੀ ਕੀਮਤ ਵੀ ਖ਼ਬਰਾਂ ਵਿੱਚ ਬਣੇ ਰਹਿਣ ਦਾ ਇੱਕ ਵੱਡਾ ਕਾਰਨ ਹੈ। ਅਮਰੀਕੀ ਬਾਜ਼ਾਰਾਂ ਵਿੱਚ ਇਸ ਦੀ ਕੀਮਤ 999 ਡਾਲਰ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ ਭਾਰਤ ਵਿੱਚ ਸਭ ਤੋਂ ਵੱਢ ਸਟੋਰੇਜ਼ ਮਾਡਲ ਦੀ ਕੀਮਤ 1 ਲੱਖ ਤੋਂ ਵਧੇਰੇ ਹੋਵੇਗੀ।

ਇਸ ਤਰ੍ਹਾਂ ਕੰਪਨੀ ਨੇ ਆਈਫੋਨ 8 ਤੇ 8 ਪਲੱਸ ਦੇ ਲਾਂਚ ਤੋਂ ਚੰਦ ਮਿੰਟ ਬਾਅਦ ਹੀ ਆਈਫੋਨ X ਲਾਂਚ ਨਾਲ ਖੁਦ ਹੀ ਆਈਫੋਨ 8 ਨੂੰ ਧੁੰਦਲਾ ਕਰ ਦਿੱਤਾ ਹੈ। ਆਈਫੋਨ 8 ਤਾਂ ਮਹਿਜ਼ ਸਧਾਰਨ ਲਾਂਚ ਬਣ ਕੇ ਰਿਹ ਗਿਆ ਹੈ ਪਰ ਚਾਰੇ ਪਾਸੇ ਚਰਚਾ ਆਈਫੋਨ X ਦੀ ਹੈ। ਇੱਥੋਂ ਤੱਕ ਕਿ ਕੰਪਨੀ ਨੇ ਵੀ ਆਈਫੋਨ 8 ਤੇ 8 ਪਲੱਸ ਨੂੰ ਆਈਫੋਨ 7 ਤੇ 7 ਪਲੱਸ ਤੋਂ ਕੁਝ ਜ਼ਿਆਦਾ ਖਾਸ ਨਹੀਂ ਬਣਾਇਆ ਹੈ। ਦੂਜੇ ਪਾਸੇ ਆਈਫੋਨ X ਦੇ ਡਿਜ਼ਾਈਨ ਤੇ ਇਨੋਵੇਸ਼ਨ 'ਤੇ ਕੰਪਨੀ ਨੇ ਵੀ ਖਾਸ ਧਿਆਨ ਦਿੱਤਾ ਹੈ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਆਈਫੋਨ 8 ਤੇ 8 ਪਲੱਸ ਦੇ ਨਾਲ ਆਈਫੋਨ X ਨੂੰ ਲਾਂਚ ਕਰਕੇ ਕੰਪਨੀ ਨੇ ਖੁਦ ਹੀ ਆਈਫੋਨ 8 ਨੂੰ ਛੋਟਾ ਸਾਬਤ ਕਰ ਦਿੱਤਾ ਹੈ।