ਨਵੀਂ ਦਿੱਲੀ: ਟੋਇਟਾ ਨੇ ਇਨੋਵਾ ਕ੍ਰਿਸਟਾ, ਫਾਰਚਿਊਨਰ, ਕੋਰੋਲਾ ਤੇ ਇਟੀਓਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਮੁਤਾਬਕ ਦਰਮਿਆਨੀਆਂ ਕਾਰਾਂ, ਲਗ਼ਜ਼ਰੀ ਕਾਰਾਂ ਤੇ ਐਸ.ਯੂ.ਵੀ. 'ਤੇ ਸੈੱਸ ਵਧਣ ਕਾਰਨ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਟੋਇਟਾ ਫਾਰਚਿਊਨਰ ਜਿੱਥੇ ਪਹਿਲਾਂ 24.41 ਤੋਂ 29.18 ਲੱਖ ਦੀ ਸੀ, ਹੁਣ ਇਸ ਦੀ ਕੀਮਤ 26.01 ਲੱਖ ਤੋਂ ਲੈ ਕੇ 30.78 ਲੱਖ ਰੁਪਏ ਤਕ ਵਧਾ ਦਿੱਤਾ ਗਿਆ ਹੈ। ਟੋਇਟਾ ਇਨੋਵਾ ਕ੍ਰਿਸਟਾ ਦੀ ਕੀਮਤ ਵੀ 13.30 ਲੱਖ ਤੋਂ ਲੈ ਕੇ 20.78 ਲੱਖ ਤਕ ਸੀ, ਹੁਣ ਇਸ ਦੀ ਕੀਮਤ 14.08 ਲੱਖ ਤੇ 21.56 ਲੱਖ ਰੁਪਏ ਦੇ ਵਿਚਕਾਰ ਹੋ ਗਈ ਹੈ।
ਇਸ ਤੋਂ ਇਲਾਵਾ ਕੰਪਨੀ ਦੀ ਲਗ਼ਜ਼ਰੀ ਸਿਡਾਨ ਕੋਰੋਲਾ ਐਲਟਿਸ ਵੀ 72,000 ਰੁਪਏ ਵਧ ਗਈ ਹੈ। ਹੁਣ ਇਹ ਕਾਰ 15.60 ਲੱਖ ਤੋਂ ਲੈ ਕੇ 19.39 ਲੱਖ ਰੁਪਏ ਵਿੱਚ ਖਰੀਦੀ ਜਾ ਸਕਦੀ ਹੈ। ਟੋਇਟਾ ਇਟੀਓਸ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਇਹ ਕਾਰ ਪਹਿਲਾਂ 6.66 ਲੱਖ ਤੋਂ ਲੈ ਕੇ 8.60 ਲੱਖ ਰੁਪਏ ਦਰਮਿਆਨ ਖਰੀਦੀ ਜਾ ਸਕਦੀ ਸੀ, ਹੁਣ ਇਹ ਕਾਰ ਖਰੀਦਣ ਲਈ ਤੁਹਾਨੂੰ 13 ਹਜ਼ਾਰ ਰੁਪਏ ਵੱਧ ਅਦਾ ਕਰਨੇ ਪੈਣਗੇ।
ਸਭ ਤੋਂ ਵੱਧ ਟੋਇਟਾ ਦੀ ਫਾਰਚਿਊਨਰ ਮਹਿੰਗੀ ਹੋਈ ਹੈ। ਇਹ ਪਹਿਲਾਂ ਨਾਲੋਂ 1.60 ਲੱਖ ਰੁਪਏ ਮਹਿੰਗੀ ਹੋ ਗਈ ਹੈ। ਕੰਪਨੀ ਦੀ ਕੈਮਰੀ ਹੈ ਤਾਂ ਲਗ਼ਜ਼ਰੀ ਕਾਰ ਪਰ ਹਾਈਬ੍ਰਿਡ ਹੋਣ ਕਾਰਨ ਇਸ 'ਤੇ ਸੈੱਸ ਵਿੱਚ ਵਾਧਾ ਨਹੀਂ ਹੋਇਆ। ਇਸ ਤੋਂ ਇਲਾਵਾ ਇਟੀਓਸ ਲੀਵਾ ਕਾਰ ਛੋਟੀ ਹੋਣ ਕਾਰਨ ਇਸ ਵਧੇ ਹੋਏ ਸੈੱਸ ਦੀ ਮਾਰ ਤੋਂ ਬਚ ਗਈ ਹੈ।