ਅੰਮ੍ਰਿਤਸਰ (ਰਾਜੀਵ ਸ਼ਰਮਾ): ਐਪਲ ਨੇ ਮੰਗਲਵਾਰ ਨੂੰ ਸਮਾਰਟਫੋਨ X ਦੀ ਝਲਕ ਪੇਸ਼ ਕੀਤੀ ਜਿਸ ਵਿੱਚ ਕੋਈ ਹੋਮ ਬਟਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਆਈਫੋਨ-8 ਤੋਂ ਪਰਦਾ ਵੀ ਚੁੱਕ ਦਿੱਤਾ ਹੈ। ਆਈਫੋਨ X ਮਤਲਬ ਆਈਫੋਨ 10 ਫੇਸ ਆਈਡੀ ਫ਼ੀਚਰ ਨਾਲ ਲੈਸ ਹੋਵੇਗਾ। ਇਸ ਦੇ ਟੌਪ ਤੇ ਇਨਫਰਾਰੈੱਡ ਕੈਮਰਾ ਹੈ ਜੋ ਹਨੇਰੇ ਵਿੱਚ ਵੀ ਯੂਜ਼ਰ ਦਾ ਚਿਹਰਾ ਪਛਾਣ ਸਕਦਾ ਹੈ।
$999 ਦੇ ਆਈਫੋਨ X ਵਿੱਚ ਕੀ ਹੈ ਖਾਸ?
ਇਹ ਐਪਲ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੈ। ਇਸ ਦੀ ਕੀਮਤ 999 ਡਾਲਰ ਤੋਂ ਸ਼ੁਰੂ ਹੋਵੇਗੀ ਤੇ ਇਸ ਦੀ ਵਿਕਰੀ 3 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਕਿਊਪਰਟੀਨੋ ਦੇ ਸਟੀਵ ਜਾਬਸ ਥਿਏਟਰ ਵਿੱਚ ਆਈਫੋਨ ਲਾਂਚ ਦੀ 10ਵੀਂ ਵਰ੍ਹੇਗੰਢ ਵੀ ਮਨਾਈ ਗਈ। ਇਸ ਤੋਂ ਪਹਿਲਾਂ ਕੰਪਨੀ ਨੇ ਆਈਫੋਨ 8 ਤੇ ਆਈਫੋਨ 8 ਪਲੱਸ ਲਾਂਚ ਕੀਤਾ ਜੋ ਬਿਨਾ ਤਾਰ ਦੇ ਹੀ ਚਾਰਜ ਹੋ ਸਕੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਫੋਨ ਵਿੱਚ ਇਨ ਬਿਲਟ ਵਾਇਰਲੈੱਸ ਚਾਰਜਿੰਗ ਸਿਸਟਮ ਦਿੱਤਾ ਗਿਆ ਹੈ।
ਆਈਫੋਨ 8 ਤੇ ਆਈਫੋਨ 8 ਪਲੱਸ ਦਾ ਗਲਾਸ ਹੁਣ ਤੱਕ ਦਾ ਸਭ ਤੋਂ ਡਿਊਰੇਬਲ ਗਲਾਸ ਹੈ। ਵਾਟਰ ਤੇ ਡਸਟ ਰੈਜ਼ੀਸਟੈਂਟ ਦੀਆਂ ਖੂਬੀਆਂ ਨਾਲ ਲੈਸ ਹੈ। ਇਸ ਵਿੱਚ 3ਡੀ ਟੱਚ ਤੇ ਟਰੂ ਡਿਸਪਲੇ ਵੀ ਹੈ। 83 ਫੀਸਦੀ ਜ਼ਿਆਦਾ ਲਾਈਟ ਤੇ ਜ਼ਿਆਦਾ ਪਾਵਰ ਐਫੀਸ਼ੈਂਸੀ ਨਾਲ ਨਵਾਂ 12 ਐਮ.ਪੀ ਸੈਂਸਰ ਵੱਧ ਤੋਂ ਵੱਧ ਫਾਸਟ ਹੈ। ਇਹ ਫੋਨ ਮਾਰਕੀਟ ਵਿੱਚ 22 ਸਤੰਬਰ ਤੋਂ ਉਪਲਬਧ ਹੋਣਗੇ। ਆਈਫੋਨ 8,64 ਜੀਬੀ ਤੇ 256ਜੀਬੀ ਮਾਡਲਾਂ ਵਿੱਚ ਆਵੇਗਾ। ਇਸ ਦੀ ਕੀਮਤ 699 ਡਾਲਰ (ਕਰੀਬ 44760 ਰੁਪਏ) ਤੋਂ ਸ਼ੁਰੂ ਹੋਵੇਗੀ।
ਹੋਰ ਕੀ-ਕੀ ਖੂਬੀਆਂ-
ਇਸ ਵਿੱਚ ਟੱਚ ਆਈਡੀ ਦੀ ਥਾਂ ਫੇਸ ਆਈਡੀ ਦਾ ਫ਼ੀਚਰ ਦਿੱਤਾ ਗਿਆ ਹੈ। ਫੇਸ ਆਈਡੀ ਦੀ ਖਾਸੀਅਤ ਇਹ ਹੈ ਕਿ ਉਹ ਹਨੇਰੇ ਵਿੱਚ ਵੀ ਕੰਮ ਕਰ ਸਕਦੀ ਹੈ। ਆਈਫੋਨ ਐਕਸ ਵੱਲ ਵੇਖਣ ਦੇ ਨਾਲ ਹੀ ਤੁਸੀਂ ਉਸ ਨੂੰ ਅਨਲੌਕ ਕਰ ਸਕਦੇ ਹੋ। ਇਮੋਜ਼ੀ ਨਾਲ ਕਮਿਊਨੀਕੇਟ ਕਰ ਸਕਦੇ ਹੋ। ਮਤਲਬ ਤੁਸੀਂ ਹੱਸੋਗੇ ਤਾਂ ਇਮੋਜ਼ੀ ਵੀ ਹੱਸੇਗਾ। ਤੁਸੀਂ ਸਿਰ ਹਿਲਾਓਗੇ ਤਾਂ ਇਮੋਜ਼ੀ ਵੀ ਸਿਰ ਹਿਲਾਉਣਗੇ। ਅਜਿਹਾ ਫੇਸ਼ੀਅਲ ਟਰੈਕਿੰਗ ਫ਼ੀਚਰ ਦੀ ਜ਼ਰੀਏ ਕੀਤਾ ਗਿਆ ਹੈ।