ਗੂਗਲ ਵੱਲੋਂ ਦੋ ਧਮਾਕੇਦਾਰ ਸਮਾਰਟਫੋਨ ਲਾਂਚ
ਏਬੀਪੀ ਸਾਂਝਾ | 05 Oct 2016 03:04 PM (IST)
ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਗੂਗਲ ਨੇ ਆਪਣੇ ਦੋ ਨਵੇਂ ਸਮਾਰਟਫੋਨ ਪਿਕਸਲ ਤੇ ਪਿਕਸਲ XL ਲਾਂਚ ਕਰ ਦਿੱਤੇ ਹਨ। ਦੋਵੇਂ ਹੀ ਸਮਾਰਟਫੋਨ ਆਪਣੀ ਸਕਰੀਨ ਸਾਈਜ਼ ਨੂੰ ਲੈ ਕੇ ਇੱਕ-ਦੂਜੇ ਤੋਂ ਵੱਖ ਹਨ। ਪਿਕਸਲ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ, ਜਦਕਿ ਪਿਕਸਲ XL ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ ਦਾ ਨਾਮ "phone by Google" ਰੱਖਿਆ ਹੈ। ਕੈਮਰੇ ਦੇ ਨਜ਼ਰੀਏ ਨਾਲ ਗੱਲ ਕਰੀਏ ਤਾਂ ਪਿਕਸਲ ਤੇ ਪਿਕਸਲ XL ਦੇ ਰਿਅਰ ਕੈਮਰੇ ਨੂੰ DxOMark ਟੈਸਟਿੰਗ ਵਿੱਚ 89 ਨੰਬਰ ਨਾਲ ਪ੍ਰਮਾਣਿਤ ਕੀਤਾ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਕੈਮਰਾ ਰੇਟਿੰਗ ਹੈ। ਪਿਕਸਲ ਪਹਿਲ ਅਜਿਹੇ ਸਮਾਰਟਫੋਨ ਹਨ, ਜੋ ਗੁਗਲ ਅਸਿਸਟੈਂਟ ਦੇ ਨਾਲ ਆਉਂਦੇ ਹਨ। ਗੁਗਲ ਅਸਿਸਟੈਂਟ ਦੇ ਇਸਤੇਮਾਲ ਦੇ ਲਈ ਯੂਜ਼ਰ ਨੂੰ ਹੋਮ ਬਟਨ 'ਤੇ ਕਲਿਕ ਕਰਕੇ ਹੋਲਡ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਹਾਡੇ ਪੰਸਦੀਦਾ ਗਾਣਿਆਂ ਨੂੰ ਤੁਹਾਡਾ ਪੰਸਦੀਦਾ ਮਿਊਜਿਕ ਐਪ ਪਲੇ ਕਰ ਦੇਵੇਗਾ। ਗੂਗਲ ਆਪਣੇ ਕਸਟਮਰਜ਼ ਨੂੰ ਇਸ ਫੋਨ ਦੇ ਨਾਲ ਅਨਲਿਮਟਿਡ ਕਲਾਉਡ ਸਟੋਰੇਜ ਦੇ ਰਿਹਾ ਹੈ। ਇਸ ਲਈ ਤੁਹਾਨੂੰ ਆਪਣੀ ਫਾਈਲ ਜਾਂ ਵੀਡੀਓ ਨੂੰ ਕੰਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਪਏਗੀ। ਫੋਨ ਵਿੱਚ 3.5mm ਆਡੀਓਜੈਕ, ਬਲੂਟੁੱਥ 4.2, ਯੂ.ਐਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ 4GB ਰੈਮ ਤੇ ਕਵਾਲਕਾਮ ਸਨੈਪਡਰੈਗਨ 821 ਚਿਪਸੈੱਟ ਇਸਤੇਮਾਲ ਕੀਤਾ ਗਿਆ ਹੈ। ਫੋਨ ਵਿੱਚ 2770mAh ਦੀ ਬੈਟਰੀ ਦਿੱਤੀ ਗਈ ਹੈ। ਪਿਕਸਲ XL ਵਿੱਚ ਵੀ 4GB ਰੈਮ ਤੇ ਕਵਾਲਕਾਮ ਸਨੈਪਡਰੈਗਨ 821 ਚਿਪਸੈੱਟ ਇਸਤੇਮਾਲ ਕੀਤਾ ਗਿਆ ਹੈ। ਭਾਰਤ ਵਿੱਚ ਪਿਕਸਲ ਦੇ 32 ਜੀ.ਬੀ. ਵੈਰੀਐਂਟ ਦੀ ਕੀਮਤ 57,000 ਰੁਪਏ ਰੱਖੀ ਗਈ ਹੈ। ਜਦਕਿ ਫੋਨ ਦਾ 128GB ਵੈਰੀਐਂਟ 66,000 ਰੁਪਏ ਵਿੱਚ ਮਿਲੇਗਾ। ਪਿਕਸਲ XL ਦੇ 32GB ਦੀ ਕੀਮਤ 67,000 ਰੁਪਏ ਤੇ 128GB ਵੈਰੀਐਂਟ ਦੀ ਕੀਮਤ 76,000 ਰੁਪਏ ਤੈਅ ਕੀਤੀ ਗਈ ਹੈ।