ਚੰਡੀਗੜ੍ਹ: 12 ਸਤੰਬਰ ਨੂੰ ਐੱਪਲ ਦੇ ਲੌਂਚ ਈਵੈਂਟ ਤੋਂ ਪਹਿਲਾਂ ਗੂਗਲ ਪਿਕਸਲ 3 ਤੇ ਪਿਕਸਲ 3 XL ਨੂੰ ਇਸੇ ਮਹੀਨੇ 9 ਸਤੰਬਰ, ਯਾਨੀ ਕੱਲ੍ਹ ਲਾਂਚ ਕੀਤਾ ਜਾਏਗਾ। ਕੰਪਨੀ ਨੇ ਇਸ ਸਬੰਧੀ ਸੱਦੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਸਮੇਂ ਮੁਤਾਬਕ ਪ੍ਰੋਗਰਾਮ ਰਾਤ 8.30 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਸਨਫਰਾਂਸਿਸਕੋ ਵਿੱਚ ਗੂਗਲ ਹਾਰਡਵੇਅਰ ਦਾ ਈਵੈਂਟ ਕੀਤਾ ਗਿਆ ਸੀ। ਲਾਂਚ ਤੋਂ ਪਹਿਲਾਂ ਹੀ ਪਿਕਸਲ 3 ਤੇ ਪਿਕਸਲ 3 XL ਦੇ ਕਈ ਲੀਕ ਸਾਹਮਣੇ ਆ ਚੁੱਕੇ ਹਨ। ਐਂਡ੍ਰੌਇਡ ਪੁਲਿਸ ਮੁਤਾਬਕ ਪਿਕਸਲ 3 XL ਦੀ ਇੱਕ ਫੋਟੋ ਕੈਬ ਡਰਾਈਵਰ ਨੇ ਲੀਕ ਕੀਤੀ ਸੀ। ਗੂਗਲ ਪਿਕਸਲ 3 ਤੇ ਪਿਕਸਲ 3 XL ਨੂੰ ਤਾਈਵਾਨ ਦੀ ਸਰਟੀਫਿਕੇਸ਼ਨ ਵੈਬਸਾਈਟ NCC ਦੇ 91 ਮੋਬਾਈਲਸ 'ਤੇ ਵੀ ਦੇਖਿਆ ਗਿਆ।

ਡਿਜ਼ਾਈਨ ਦੀ ਗੱਲ ਕੀਤੀ ਜਾਏ ਤਾਂ ਪਿਕਸਲ 3 XL ਵਿੱਚ ਸਕਰੀਨ ਦੇ ਟੌਪ ’ਤੇ ਨੌਚ ਦੀ ਸੁਵਿਧਾ ਦਿੱਤੀ ਗਈ ਹੈ। ਫ਼ੋਨ ਵਿੱਚ ਸਿੰਗਲ 12 MP ਦਾ ਰੀਅਰ ਕੈਮਰਾ ਦਿੱਤਾ ਜਾਏਗਾ। ਪਿਕਸਲ 3 ਤੇ ਪਿਕਸਲ 3 XL ਦੋਵਾਂ ਵਿੱਚ ਸਿੰਗਲ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਡੂਅਲ ਫਰੰਟ ਕੈਮਰੇ ਨਾਲ ਵੀ ਲੈਸ ਹੈ। ਪਿਕਸਲ 3 ਵਿੱਚ 8 MP ਦਾ ਕੈਮਰਾ ਦਿੱਤਾ ਗਿਆ ਹੈ।

ਪਿਕਸਲ 3 ਦੀ ਗੱਲ ਕਰੀਏ ਤਾਂ ਫੋਨ ਵਿੱਚ 5.5 ਇੰਚ ਦੀ ਨੌਚ ਲੈਸ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਸਕਰੀਨ ਆਸਪੈਕਟ ਰੇਸ਼ੋ 18:9 ਹੈ। ਫੋਨ ’ਚ ਸਨੈਪਡਰੈਗਨ 845 ਪ੍ਰਸੈਸਰ ਦੀ ਸੁਵਿਧਾ ਦਿੱਤੀ ਗਈ ਹੈ ਜੋ ਐਡ੍ਰਿਨੋ 630 ਜੀਪੀਯੂ ਨਾਲ ਆਉਂਦਾ ਹੈ। ਫੋਨ ਵਿੱਚ 2950mAh ਦੀ ਬੈਟਰੀ ਦਿੱਤੀ ਗਈ ਹੈ। ਇਸਦੀ ਸ਼ੁਰੂਆਤੀ ਕੀਮਤ 45 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

ਗੂਗਲ ਪਿਕਸਲ 3 XL ਵਿੱਚ 6.7 ਇੰਚ ਦੀ OLED ਨੌਚ ਸਕਰੀਨ ਦਿੱਤੀ ਜਾ ਸਕਦੀ ਹੈ। ਫਲੈਗਸ਼ਿਪ ਫੋਨ ਵਿੱਚ ਸਨੈਪਡਰੈਗਨ 845 ਪ੍ਰੌਸੈਸਰ ਦਾ ਇਸਤੇਮਾਲ ਕੀਤਾ ਜਾਏਗਾ ਜੋ 4 GB RAM ਤੇ 64 GB ਇੰਟਰਨਲ ਸਟੋਰੇਜ ਨਾਲ ਆਏਗਾ। ਪਿਕਸਲ 3 ਤੇ ਪਿਕਸਲ 3 XL ਐਂਡਰੌਇਡ 9 ਪਾਈ ਆਊਟ ਆਫ ਦ ਬਾਕਸ ’ਤੇ ਕੰਮ ਕਰਨਗੇ। ਰਿਪੋਰਟਾਂ ਮੁਤਾਬਕ ਇਸ ਫੋਨ ਵਿੱਚ 3,430mAh ਦੀ ਬੈਟਰੀ ਹੋਏਗੀ ਜੋ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਸੈਮਸੰਗ ਗੈਲੇਕਸੀ ਨੋਟ 9 ਤੇ ਆਈਫੋਨ XS ਨੂੰ ਸਖ਼ਤ ਟੱਕਰ ਦਏਗਾ।