ਪਿਕਸਲ 3a ਤੇ ਪਿਕਸਲ 3a XL ਨੂੰ ਠੀਕ ਆਈਫੋਨ ਐਕਸਆਰ ਦੀ ਤਰ੍ਹਾਂ ਹੀ ਲੌਂਚ ਕੀਤਾ ਗਿਆ ਹੈ। ਫੋਨ ‘ਚ 3.5 5mm ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ ਜੋ ਵੱਡੀ ਬੈਟਰੀ ਨਾਲ ਆਉਂਦਾ ਹੈ। ਫੋਨ ਦੀ ਭਾਰਤੀ ਬਾਜ਼ਾਰ ‘ਚ ਕੀਮਤ 39,999 ਰੁਪਏ ਤੋਂ 44,999 ਰੁਪਏ ਤੱਕ ਰੱਖੀ ਗਈ ਹੈ। ਫੋਨ ਦੇ ਦੋਵੇਂ ਵੈਰੀਅੰਟ ਦੇ ਰੰਗ ਵ੍ਹਾਈਟ, ਬਲੈਕ ਤੇ ਪਰਪਲ ‘ਚ ਲੌਂਚ ਕੀਤਾ ਗਿਆ ਹੈ।
ਹੁਣ ਜਾਣੋ ਕੀ ਨੇ ਫੀਚਰ:
ਦੋਵੇਂ ਫੋਨਾਂ ਦੇ ਫੀਚਰਸ ਇੱਕੋ ਜਿਹੇ ਫੀਚਰਸ ਹਨ। ਦੋਵੇਂ ਆਕਟਾ ਕੋਰ ਸਨੈਪਡ੍ਰੈਗਨ 670 ਪ੍ਰੋਸੈਸਰ ‘ਤੇ ਕੰਮ ਕਰਦਾ ਹੈ ਜੋ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਨਾਲ ਆਉਂਦਾ ਹੈ। ਦੋਵਾਂ ਦੇ ਮਾਈਕਰੋ ਐਸਡੀ ਕਾਰਡ ਦਾ ਸਪੋਰਟ ਨਹੀ ਦਿੱਤਾ ਗਿਆ ਹੈ। ਫੋਨ ਲੇਟੇਸਟ ਐਂਡ੍ਰਾਈਡ 9 ਪਾਈ ‘ਤੇ ਕੰਮ ਕਰਦਾ ਹੈ। ਉਧਰ ਫੋਨ ‘ਚ ਐਂਡ੍ਰਾਈਡ ਦਾ ਅਗਲਾ ਵਰਜਨ ਯਾਨੀ ਐਂਡ੍ਰਾਈਡ ਨੂੰ ਇਸ ਸਾਲ ਆਖਿਰ ‘ਚ ਦਿੱਤਾ ਜਾਵੇਗਾ।