ਚੰਡੀਗੜ੍ਹ: ਦੇਸ਼-ਵਿਦੇਸ਼ ਵਿੱਚ ਛੋਟੇ ਵੀਡੀਓ ਪਲੇਟਫਾਰਮਾਂ ਦੀ ਪ੍ਰਸਿੱਧੀ ਦੇ ਮੱਦੇਨਜ਼ਰ, ਟਿਕਟੌਕ, ਵੀਗੋ ਵੀਡੀਓ ਅਤੇ ਲਾਈਕੀ ਵਰਗੇ ਐਪਸ ਕਾਫ਼ੀ ਮਸ਼ਹੂਰ ਹਨ। ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਨੂੰ ਵੇਖਦਿਆਂ ਸਿਲੀਕਾਨ ਵੈਲੀ ਦਾ ਇੱਕ ਹੋਰ ਪਲੇਟਫਾਰਮ ਫਾਇਰਵਰਕ ਵੀ ਇਸ ਲੜੀ ਵਿੱਚ ਦਾਖਲ ਹੋ ਰਿਹਾ ਹੈ। ਫਾਇਰਵਰਕ ਇੱਕ ਸੁਈਟ ਆਫ ਐਪਸ ਦਾ ਹਿੱਸਾ ਹੈ, ਜਿਸ ਦਾ ਨਿਰਮਾਣ ਰੈਡਵੁੱਡ ਕੈਲੀਫੋਰਨੀਆ ਅਧਾਰਤ ਇਨਕੁਬੇਟਰ ਸਟਾਰਟ-ਅਪ ਲੂਪ ਨਾਓ ਟੈਕਨੋਲੋਜੀ ਦੁਆਰਾ ਕੀਤਾ ਗਿਆ ਹੈ, ਜੋ ਅਗਲੀ ਪੀੜ੍ਹੀ ਦੇ ਉਪਭੋਗਤਾ ਮੋਬਾਈਲ ਐਪਲੀਕੇਸ਼ਨਾਂ 'ਤੇ ਕੇਂਦ੍ਰਿਤ ਹੈ।


ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦਿੱਗਜ ਕੰਪਨੀ ਗੂਗਲ ਅਮਰੀਕਾ ਦੀ ਸੋਸ਼ਲ ਵੀਡੀਓ ਐਪ ਫਾਇਰਵਰਕ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੀ ਹੈ। ਖਬਰਾਂ ਦੇ ਅਨੁਸਾਰ, ਇਹ ਐਪ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਰਾਈਵਲ ਐਪ ਟਿਕਟੌਕ ਦੀ ਤਰ੍ਹਾਂ ਛੋਟੇ ਵੀਡੀਓ ਬਣਾਉਣ ਤੇ ਸ਼ੇਅਰ ਕਰਨ ਵਿੱਚ ਸਹਾਇਤਾ ਕਰਦੀ ਹੈ।


ਟਿੱਕ-ਟੌਕ 'ਤੇ ਉਪਭੋਗਤਾ 15 ਸਕਿੰਟਾਂ ਦੇ ਛੋਟੇ ਵੀਡੀਓ ਬਣਾ ਸਕਦੇ ਹਨ, ਜਦਕਿ ਫਾਇਰਵਰਕ 'ਤੇ 30 ਸੈਕਿੰਡ ਦੀ ਵੀਡੀਓ ਬਣਾਈ ਜਾ ਸਕਦੀ ਹੈ। ਇਸਦੇ ਉਪਭੋਗਤਾਵਾਂ ਨੂੰ ਆਪਣੇ ਮੋਬਾਈਲ ਡਿਵਾਈਸ ਤੋਂ ਇੱਕ ਸ਼ਾਟ ਵਿੱਚ ਹੋਰੀਜ਼ੰਟਲ ਅਤੇ ਵਰਟੀਕਲ ਦੋਵੇਂ ਵੀਡੀਓ ਲੈਣ ਦੀ ਆਗਿਆ ਦਿੱਤੀ ਜਾਏਗੀ। ਮੌਜੂਦਾ ਇਹ ਐਪ IOS ਤੇ Android ਦੋਵਾਂ ਸਮਾਰਟਫੋਨਜ਼ 'ਤੇ ਉਪਲੱਬਧ ਹੈ।