ਨਵੀਂ ਦਿੱਲੀ: ਹੌਂਡਾ ਨੇ ਆਪਣੀਆਂ 5088 ਕਾਰਾਂ ਰੀ-ਕਾਲ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੀਆਂ ਕਾਰਾਂ ਦੇ ਫਰੰਟ ਏਅਰਬੈਗ ‘ਚ ਦਿੱਕਤ ਆ ਰਹੀ ਹੈ। ਇਹ ਸਾਰੀਆਂ ਕਾਰਾਂ 2003 ਤੋਂ 2019 ‘ਚ ਬਣੀਆਂ ਹਨ। ਵਾਪਸ ਮੰਗਵਾਈਆਂ ਕਾਰਾਂ ‘ਚ ਹੌਂਡਾ ਜੈਜ਼, ਸਿਟੀ, ਅਕਾਰਡ, ਸੀਆਰ-ਵੀ ਤੇ ਸਿਵਿਕ ਦਾ ਨਾਂ ਸ਼ਾਮਲ ਹੈ। ਕੰਪਨੀ ਨੇ ਜਿਨ੍ਹਾਂ ਕਾਰਾਂ ਨੂੰ ਰੀਕਾਲ ਕੀਤਾ ਹੈ, ਉਨ੍ਹਾਂ ਸਾਰੀਆਂ ‘ਚ ਟਕਾਤਾ ਕੰਪਨੀ ਦੇ ਏਅਰਬੈਗ ਲੱਗੇ ਹਨ। ਕੰਪਨੀ ਮੁਤਾਬਕ ਇਸ ਦਿੱਕਤ ਤੋਂ ਪ੍ਰਭਾਵਿਤ ਗਾਹਕ ਆਪਣੇ ਨਜ਼ਦੀਕੀ ਸਰਵਿਸ ਸੈਂਟਰ ਜਾ ਕੇ ਦਿੱਕਤ ਨੂੰ ਸਹੀ ਕਰਵਾ ਸਕਦੇ ਹਨ।
ਜੇਕਰ ਤੁਹਾਨੂੰ ਨਹੀਂ ਪਤਾ ਤਾਂ ਕੀ ਤੁਹਾਡੀ ਕਾਰ ‘ਚ ਇਸ ਤਰ੍ਹਾਂ ਦੀ ਦਿੱਕਤ ਹੈ ਜਾਂ ਨਹੀਂ ਤਾਂ ਤੁਸੀ ਕੰਪਨੀ ਦੀ ਆਫੀਸ਼ੀਅਲ ਵੈੱਬ ਸਾਈਟ ‘ਤੇ ਜਾ 17 ਡਿਜੀਟ ਦਾ ਵੀਆਈਐਨ ਨੰਬਰ ਦਰਜ ਕਰ ਇਸ ਦਾ ਪਤਾ ਕਰ ਸਕਦੇ ਹੋ। ਕੰਪਨੀ ਇਸ ਖਾਮੀ ਨੂੰ ਸਹੀ ਕਰਨ ਲਈ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਵੇਗੀ।

ਮਾਡਲ

ਪ੍ਰੋਡਕਸ਼ਨ

ਯੂਨੀਟ

ਜੈਜ਼

2009-2012

10

ਸਿਟੀ

2007-2013

2099

ਸਿਵਿਕ

2006-2008

52

ਸੀਆਰ-ਵੀ

2003-2008, 2011

2577

ਅਕਾਰਡ

2003

350

 

Car loan Information:

Calculate Car Loan EMI