ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਨੇ ਅਰਟਿਗਾ ਐਮਪੀਵੀ ਦੇ ਸੀਐਨਜੀ ਵਰਜ਼ਨ ਨੂੰ ਬਾਜ਼ਾਰ ‘ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 8.88 ਲੱਖ ਰੁਪਏ ਐਕਸ ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਨੇ ਇਸ ਦੇ ਸੀਐਨਜੀ ਵਰਜ਼ਨ ਦੀ ਕੀਮਤ ਨੂੰ ਪੈਟਰੋਲ ਤੇ ਡੀਜ਼ਲ ਵੈਰੀਅੰਟ ਦੇ ਮੁਕਾਬਲੇ 70,000 ਰੁਪਏ ਜ਼ਿਆਦਾ ਰੱਖਿਆ ਹੈ। ਸੀਐਨਜੀ ਦਾ ਆਪਸ਼ਨ ਸਿਰਫ ਵੀਐਕਸਆਈ ਵੈਰੀਅੰਟ ‘ਚ ਹੀ ਉਪਲੱਬਧ ਹੈ।


ਰੈਗੂਲਰ ਪੈਟਰੋਲ ਮਾਡਲ ਦੀ ਤਰ੍ਹਾਂ ਅਰਟਿਗਾ ਦੇ ਸੀਐਨਜੀ ‘ਚ ਮਾਈਲਡ-ਹਾਈਬ੍ਰਿਡ ਤਕਨੀਕ ਦਾ ਫੀਚਰ ਨਹੀਂ ਦਿੱਤਾ ਗਿਆ। ਸੀਐਨਜੀ ‘ਤੇ ਚਲਾਉਣ ਨਾਲ ਕਾਰ ਨੂੰ 92ਪੀਐਸ ਦੀ ਪਾਵਰ ਤੇ 122 ਐਨਐਮ ਦਾ ਟਾਰਕ ਮਿਲੇਗਾ। ਏਆਰਏਆਈ ਮੁਤਾਬਕ ਅਰਟਿਗਾ ਸੀਐਨਜੀ 26.20 ਕਿਮੀ/ਕਿਗ੍ਰਾ ਦਾ ਮਾਈਲੇਜ਼ ਦੇਣ ‘ਚ ਸਮਰੱਥ ਹੈ।



ਪੈਸੇਂਜਰ ਸੇਫਟੀ ਲਈ ਇਸ ‘ਚ ਡਿਊਲ ਏਅਰਬੈਗ, ਹਾਈ ਸਪੀਡ ਵਾਰਨਿੰਗ ਅਲਰਟ, ਪ੍ਰੀਟੈਂਸ਼ਨਰ ਦੇ ਨਾਲ ਫਰੰਟ ਸੀਟ ਬੈਲਟ ਐਂਡ ਫੋਰਸ ਲਿਮੀਟਰ, ਆਈਐਸਓ ਫਿਕਸ ਚਾਈਲਡ ਸੀਟ ਐਂਕਰ, ਏਬੀਐਸ ਨਾਲ ਈਬੀਡੀ, ਬ੍ਰੈਕ ਅਸਿਸਟ ਤੇ ਰਿਵਰਸ ਪਾਰਕਿੰਗ ਸੈਂਸਰ ਜਿਹੇ ਫੀਚਰ ਦਿੱਤੇ ਗਏ ਹਨ। ਇਹ ਸਾਰੇ ਫੀਚਰ ਰੈਗੂਲਰ ਮਾਡਲ ਦੇ ਸਾਰੇ ਵੈਰੀਅੰਟ ‘ਚ ਵੀ ਦਿੱਤੇ ਗਏ ਹਨ।



ਪੈਸੇਂਜਰ ਕੰਫਰਟ ਲਈ ਇਸ ‘ਚ ਮਲਟੀ ਇੰਫਾਰਮੇਸ਼ਨ ਡਿਸਪਲੇ, ਏਸੀ ਅਡਜਸਟ, ਫੋਲਡਆਉਟ ਆਰਮਰੇਸਟ ਤੇ ਸਮਾਰਟਫੋਨ ਸਟੋਰੇਜ਼ ਸਪੇਸ ਨਾਲ ਅਸੈਸਰੀਜ਼ ਸਾਕੇਟ ਦਾ ਫੀਚਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਕੀ-ਲੈਸ ਐਂਟਰੀ, ਸਟੀਅਰਿੰਗ ਮਾਉਂਟੇਡ ਕੰਟਰੋਲ ਨਾਲ ਆਡੀਓ ਸਿਸਟਮ, ਡੇ ਨਾਈਟ ਆਈਆਰਵੀਐਮ, ਪਾਵਰ ਫੋਲੋਡੰਗ ਤੇ ਐਡਜਸਟੁਬਲ ਆਉਟਸਾਈਡ ਰਿਅਰਵਿਊ ਮਿਰਰ ਦੇ ਨਾਲ ਇੰਟੀਗ੍ਰੇਡ ਟਰਨ ਇੰਡੀਕੇਟਰ ਜਿਹੇ ਫੀਚਰ ਵੀ ਦਿੱਤੇ ਗਏ ਹਨ।