ਇਨ੍ਹਾਂ ਆਟੋਮੈਟਿਕ ਕਾਰਾਂ 'ਚੋਂ ਜੇਕਰ ਤੁਹਾਡੇ ਕੋਲ ਹੈ ਕੋਈ ਗੱਡੀ ਤਾਂ ਜਾਣੋ ਮਾਈਲੇਜ਼ ਦਾ ਹਾਲ
ਏਬੀਪੀ ਸਾਂਝਾ | 29 Jul 2019 05:51 PM (IST)
ਅੱਜਕੱਲ੍ਹ ਜ਼ਿਆਦਾ ਲੋਕਾਂ ਨੂੰ ਆਟੋਮੈਟਿਕ ਕਾਰਾਂ ਦਾ ਕ੍ਰੇਜ਼ ਜ਼ਿਆਦਾ ਹੋ ਗਿਆ ਹੈ। ਅੱਜ ਅਸੀਂ ਤੁਹਾਨੂੰ ਕਾਂਪੈਕਟ ਹੈਚਬੈਕ ਸੈਗਮੈਂਟ ਦੀਆਂ ਤਿੰਨ ਸਭ ਤੋਂ ਫੇਮਸ ਕਾਰਾਂ ਦੇ ਏਐਮਟੀ ਵਰਜ਼ਨ ਦਾ ਮਾਈਲੇਜ਼ ਟੈਸਟ ਦੇ ਨਤੀਝੇ ਦਸਾਂਗੇ।
ਨਵੀਂ ਦਿੱਲੀ: ਅੱਜਕੱਲ੍ਹ ਜ਼ਿਆਦਾ ਲੋਕਾਂ ਨੂੰ ਆਟੋਮੈਟਿਕ ਕਾਰਾਂ ਦਾ ਕ੍ਰੇਜ਼ ਜ਼ਿਆਦਾ ਹੋ ਗਿਆ ਹੈ ਪਰ ਇਹ ਹੋਰ ਵੀ ਬਿਹਤਰ ਹੋ ਜਾਵੇਗੀ ਜਦੋਂ ਡ੍ਰਾਈਵਿੰਗ ਦੇ ਨਾਲ ਇਸ ‘ਚ ਵਧੇਰੇ ਸਹੂਲਤਾਂ ਮਿਲਣੀਆਂ ਸ਼ੁਰੂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਕਾਂਪੈਕਟ ਹੈਚਬੈਕ ਸੈਗਮੈਂਟ ਦੀਆਂ ਤਿੰਨ ਸਭ ਤੋਂ ਫੇਮਸ ਕਾਰਾਂ- ਮਾਰੂਤੀ ਵੈਗਨ-ਆਰ, ਹੁੰਡਾਈ ਸੈਂਟਰੋ ਤੇ ਟਾਟਾ ਟਿਆਗੋ ਦੇ ਏਐਮਟੀ ਵਰਜ਼ਨ ਦਾ ਮਾਈਲੇਜ਼ ਟੈਸਟ ਦੇ ਨਤੀਝੇ ਦਸਾਂਗੇ। ਪੈਟਰੋਲ ਏਐਮਟੀ ਮਾਰੂਤੀ ਵੈਗਨ-ਆਰ ਹੁੰਡਾਈ ਸੈਂਟਰੋ ਟਾਟਾ ਟਿਆਗੋ ਇੰਜਨ 1.2 ਲੀਟਰ, 4 ਸਿਲੰਡਰ 1.1ਲੀਟਰ, 4 ਸਿਲੰਡਰ 1.2 ਲੀਟਰ, 3 ਸਿਲੰਡਰ ਪਾਵਰ 83 ਪੀਸੀ 60 ਪੀਸੀ 85 ਪੀਸੀ ਟਾਰਕ 113 ਐਨਐਮ 99 ਐਨਐਮ 114 ਐਨਐਮ ਗਿਅਰਬਾਕਸ 5 ਸਪੀਡ ਏਐਮਟੀ 5 ਸਪੀਡ ਏਐਮਟੀ 5 ਸਪੀਡ ਏਐਮਟੀ ਦਾਅਵਾ ਕੀਤੀ ਮਾਈਲੇਜ਼ 22.5 ਕਿਮੀ/ਲੀਟਰ 20.34 ਕਿਮੀ/ਲੀਟਰ 23.84 ਕਿਮੀ/ਲੀਟਰ ਟੈਸਟਿਡ ਮਾਈਲੇਜ਼ (ਸਿਟੀ) 12.19 ਕਿਮੀ/ਲੀਟਰ 13.78 ਕਿਮੀ/ਲੀਟਰ 16.04 ਕਿਮੀ/ਲੀਟਰ ਟੈਸਟਿਡ ਮਾਈਲੇਜ਼(ਹਾਈਵੇਅ) 18.74 ਕਿਮੀ/ਲੀਟਰ 19.42 ਕਿਮੀ/ਲੀਟਰ 22.03 ਕਿਮੀ/ਲੀਟਰ ਇਸ ‘ਚ ਸਾਫ਼ ਹੈ ਕਿ ਟਾਟਾ ਟਿਆਗੋ ਤੇ ਹੁੰਡਾਈ ਸੈਂਟਰੋ ਆਪਣੇ ਵੱਲੋਂ ਕੀਤੇ ਦਾਅਵੇ ਅੰਕੜੇ ਦੇ ਲਗਪਗ ਬਰਾਬਰ ਮਾਈਲੇਜ਼ ਦੇਣ ‘ਚ ਸਮਰੱਥ ਹੈ। ਜਦਕਿ ਮਾਰੂਤੀ ਵੈਗਨ-ਆਰ ਇਸ ਟੈਸਟ ਸਭ ਤੋਂ ਪਿੱਛੇ ਰਹੀ। ਵੈਗਨ-ਆਰ ਦਾ ਹਾਈਵੇਅ ਮਾਈਲੇਜ਼ ‘ਚ ਦਾਅਵਾ ਕੀਤੇ ਗਏ ਅੰਕੜੇ ਦੀ ਤੁਲਨਾ ‘ਚ 3.76 ਕਿਮੀ/ਲੀਟਰ ਘਾਟ ਹੈ। ਕਿਉਂਕਿ ਮਾਈਲੇਜ਼ ਸੇ ਅੰਕੜੇ ਡ੍ਰਾਈਵਿੰਗ ਪੈਟਰਨ ਤੇ ਰੋਡ/ਕਾਰ ਦੀ ਕੰਡੀਸ਼ਨ ‘ਤੇ ਨਿਰਭਰ ਕਰਦਾ ਹੈ। ਇਸ ਲਈ ਅਸੀਂ ਤਿੰਨਾਂ ਕਾਰਾਂ ਦਾ ਮਾਈਲੇਜ਼ ਬਿਹਤਰ ਤਰੀਕੇ ਨਾਲ ਵੱਖ-ਵੱਖ ਕੰਡੀਸ਼ਨ ‘ਚ ਜਾਂਚਣ ਦੀ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਕੁਝ ਇਸ ਤਰ੍ਹਾਂ ਦੇ ਰਹੇ। ਡ੍ਰਾਈਵਿੰਡ ਕੰਡੀਸ਼ਨ, 50% ਸਿਟੀ ਤੇ ਹਾਈਵੇਅ, 25% ਸਿਟੀ ਤੇ 75% ਹਾਈਵੇਅ, 75%ਸਿਟੀ ਤੇ 25% ਹਾਈਵੇਅ ਮਾਰੂਤੀ 14.77 ਕਿਮੀ/ਲੀਟਰ 16.05 ਕਿਮੀ/ਲੀਟਰ 13.35 ਕਿਮੀ/ਲੀਟਰ ਹੁੰਡਈ ਸੈਂਟਰੋ 16.12 ਕਿਮੀ/ਲੀਟਰ 17.19 ਕਿਮੀ/ਲੀਟਰ 14.85 ਕਿਮੀ/ਲੀਟਰ ਟਾਟਾ ਟਿਆਗੋ 17.56 ਕਿਮੀ/ਲੀਟਰ 20.14 ਕਿਮੀ/ਲੀਟਰ 17.20 ਕਿਮੀ/ਲੀਟਰ ਸਾਡੇ ਵੱਲੋਂ ਟੈਸਟ ਕੀਤੇ ਤਿੰਨਾਂ ਕੰਡੀਸ਼ਨਾਂ ‘ਚ ਟਾਟਾ ਟਿਆਗੋ ਨੇ ਸਭ ਤੋਂ ਜ਼ਿਆਦਾ ਆਨ ਰੋਡ ਮਾਈਲ਼ੇਜ਼ ਦਿੱਤੀ। ਟਾਟਾ ਤੋਂ ਬਾਅਦ ਹੁੰਡਾਈ ਸੈਂਟਰੋ ਤੇ ਫੇਰ ਸਾਰੂਤੀ ਵੈਗਨ ਆਰ ਰਹੀ। ਅਜਿਹੇ ‘ਚ ਕਾਰ ਖਰੀਦਣ ‘ਚ ਜੇਕਰ ਤੁਹਾਡੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਮਾਈਲੇਜ਼ ਹੈ ਤਾਂ ਤੁਸੀਂ ਟਾਟਾ ਟਿਆਗੋ ਲੈਣ ਦੀ ਸਲਾਹ ਕਰ ਸਕਦੇ ਹੋ।