ਨਵੀਂ ਦਿੱਲੀ: ਸਾਡੀਆਂ ਨਿੱਜੀ ਗੱਲਾਂ ਸੁਣ ਵਾਲੇ ਅਸਿਸਟੈਂਟਸ ਵਿੱਚ Amazon Alexa ਤੇ Google Assistant ਤੋਂ ਬਾਅਦ ਹੁਣ Apple Siri ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਾਬਕਾ ਠੇਕੇਦਾਰ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ Apple ਕੌਨਟ੍ਰੈਕਟਰਜ਼ ਨੂੰ Siri ਨਾਲ ਲੋਕਾਂ ਦੀਆਂ ਨਿੱਜੀ ਗੱਲਾਂ ਸੁਣਨ ਲਈ ਪੈਸੇ ਦਿੰਦਾ ਹੈ।


ਉੱਥੇ ਹੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਕਰਮਚਾਰੀਆਂ ਨੇ ਗ਼ਲਤੀ ਨਾਲ Siri ਨਾਲ ਯੂਜ਼ਰਜ਼ ਦੀਆਂ ਨਿੱਜੀ ਗੱਲਾਂ ਨੂੰ ਸੁਣ ਰਿਹਾ ਹੈ। ਇੰਨਾ ਹੀ ਨਹੀਂ Siri ਨੂੰ ਤਾਂ ਡਾਕਟਰਾਂ ਨਾਲ ਯੂਜ਼ਰਜ਼ ਦੀ ਅਪੌਇੰਟਮੈਂਟ ਬਾਰੇ ਵੀ ਪਤਾ ਹੁੰਦਾ ਹੈ।

ਅੰਗ੍ਰੇਜ਼ੀ ਅਖ਼ਬਾਰ ਦ ਗਾਰਡੀਅਨ ਨੂੰ ਕੌਨਟ੍ਰੈਕਟਰ ਨੇ ਦੱਸਿਆ ਕਿ Apple ਕੰਪਨੀ ਦੇ Siri ਨਾਲ ਜੋ ਵੀ ਯੂਜ਼ਰਜ਼ ਦੀਆਂ ਗੱਲਾਂ ਹਨ, ਕੰਪਨੀ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਸੁਣਨ ਲਈ ਦਿੰਦੀ ਹੈ। ਕਰਮਚਾਰੀ ਦੇਖਦੇ ਹਨ ਕਿ ਯੂਜ਼ਰਜ਼ ਨੇ Siri ਤੋਂ ਵਾਕਿਆ ਹੀ ਪੁੱਛਿਆ ਹੈ ਜਾਂ ਗ਼ਲਤੀ ਨਾਲ ਕਹੀ ਹੋਈ ਗੱਲ ਹੈ।

ਇਸ ਖੁਲਾਸੇ 'ਤੇ ਐਪਲ ਦਾ ਕਹਿਣਾ ਹੈ ਕਿ ਉਹ ਸਿਰਫ ਸੀਰੀ ਨੂੰ ਮਿਲਣ ਵਾਲੇ ਆਦੇਸ਼ਾਂ ਦੇ ਕੁਝ ਹਿੱਸੇ ਨੂੰ ਵਿਸ਼ਲੇਸ਼ਣ ਦੇ ਤੌਰ 'ਤੇ ਜਾਂਚਦਾ ਹੈ। Apple ਨੇ ਆਪਣੇ ਵਰਤੋਂਕਾਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ Siri ਯੂਜ਼ਰ ਦੀ ਪਛਾਣ ਜਾਂ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣਦਾ ਬਲਕਿ ਇਸ ਗੱਲਬਾਤ ਦਾ ਕੁਝ ਹਿੱਸਾ ਸੀਰੀ ਨੂੰ ਬਿਹਤਰ ਬਣਾਉਣ ਲਈ ਸੁਣਿਆ ਜਾਂਦਾ ਹੈ।