ਨਵੀਂ ਦਿੱਲੀ: ਮੈਸੇਜ਼ਿੰਗ ਐਪ ਵ੍ਹੱਟਸਐਪ ਆਪਣੇ ਡੈਸਕਟੌਪ ਵਰਸ਼ਨ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਆਪਣੇ ਮੋਬਾਇਲ ਨੂੰ ਇੰਟਰਨੈੱਟ ਤੋਂ ਬਿਨਾਂ ਕੁਨੈਕਟ ਕੀਤੇ ਐਪ ਦਾ ਇਸਤੇਮਾਲ ਆਪਣੇ ਕੰਪਿਊਟਰ ‘ਤੇ ਕਰ ਸਕਣਗੇ।
ਵ੍ਹੱਟਸਐਪ ਨੇ ਵੈੱਬ ਵਰਜ਼ਨ 2015 ‘ਚ ਲੌਂਚ ਕੀਤਾ ਸੀ। ਇਸ ਰਾਹੀਂ ਕੰਪਿਊਟਰ ‘ਤੇ ਚੈਟ ਨੂੰ ਮਾਨੀਟਰ ਕੀਤਾ ਜਾ ਸਕਦਾ ਹੈ ਪਰ ਇਸ ਦੇ ਇਸਤੇਮਾਲ ਲਈ ਯੂਜ਼ਰਸ ਨੂੰ ਪਹਿਲਾਂ ਆਪਣੇ ਫੋਨ ਨੂੰ ਇੰਟਰਨੈਟ ਨਾਲ ਜੋੜਣਾ ਪੈਂਦਾ ਹੈ। ਇਸ ਬਾਰੇ ਵ੍ਹੱਟਸਐਪ ਲੀਕਰ ਅਕਾਊਂਟ ਡਬਲਿਊਏਬੀਟਾਇਨਫੋ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ।
ਉਨ੍ਹਾਂ ਖੁਲਾਸਾ ਕੀਤਾ ਕਿ ਕੰਪਨੀ ਇੱਕ ਯੂਨੀਵਰਸਲ ਵਿੰਡੋਜ਼ ਪਲੇਟਫਾਰਮ (ਯੂਡਬਲਿਊਪੀ) ਐਪ ‘ਤੇ ਕੰਮ ਕਰ ਸਕਦੀ ਹੈ। ਨਾਲ ਹੀ ਕੰਪਨੀ ਇੱਕ ਨਵੇਂ ਮਲਟੀ-ਪਲੇਟਫਾਰਮ ਸਿਸਟਮ ‘ਤੇ ਵੀ ਕੰਮ ਕਰ ਰਹੀ ਹੈ, ਜੋ ਤੁਹਾਡੇ ਫ਼ੋਨ ਦੇ ਬੰਦ ਹੋਣ ਤੋਂ ਬਾਅਦ ਵੀ ਕੰਮ ਕਰੇਗਾ।
ਖ਼ਬਰਾਂ ਮੁਤਾਬਕ, ਇਸ ਤੋਂ ਇਲਾਵਾ ਵ੍ਹੱਟਸਐਪ ਮਲਟੀਪਲੇਟਫਾਰਮ ਸਿਸਟਮ ‘ਤੇ ਵੀ ਕੰਮ ਕਰ ਰਿਹਾ ਹੈ, ਜਿਸ ਦੀ ਮਦ ਨਾਲ ਯੂਜ਼ਰਸ ਇੱਕ ਹੀ ਸਮੇਂ ਕਈ ਡਿਵਾਇਸ ‘ਤੇ ਆਪਣੀ ਚੈਟ ਅਤੇ ਪ੍ਰੋਫਾਈਲ ਨੂੰ ਅਕਸੈਸ ਕਰ ਸਕੇਗਾ।