ਨਵੀਂ ਦਿੱਲੀ: ਟੈਲੀਕਾਮ ਸੈਕਟਰ ‘ਚ ਆਉਣ ਤੋਂ ਬਾਅਦ ਰਿਲਾਇੰਸ ਜੀਓ ਦੀ ਸਫਲਤਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਰਿਪੋਰਟਾਂ ਦਾ ਦਾਅਵਾ ਹੈ ਕਿ ਜੀਓ 12 ਅਗਸਤ ਨੂੰ ਹੋਣ ਵਾਲੀ ਮੀਟਿੰਗ ‘ਚ ਗੀਗਾਫਾਈਬਰ ਨੂੰ ਰਸਮੀ ਤੌਰ ‘ਤੇ ਲੌਂਚ ਕਰ ਸਕਦਾ ਹੈ ਪਰ ਮੀਡੀਆ ਰਿਪੋਰਟ ਮੁਤਾਬਕ ਜੀਓ ਗੀਗਾਫਾਈਬਰ ਨੂੰ ਲੌਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੀਗਾ ਟੀਵੀ ਤੇ ਜੀਓ ਹੋਮ ਟੀਵੀ ਵੀ ਲੌਂਚ ਹੋ ਸਕਦੇ ਹਨ। ਇਸ ਦਾ ਸਬਸਕ੍ਰਿਪਸ਼ਨ ਜੀਓ ਗੀਗਾਫਾਈਬਰ ਨਾਲ ਹੀ ਮਿਲੇਗਾ।
ਜੀਓ ਗੀਗਾਫਾਈਬਰ ਤਿੰਨ ਪਲਾਨ ਨਾਲ ਲੌਂਚ ਹੋ ਸਕਦਾ ਹੈ। 600 ਰੁਪਏ ਦੇ ਪਲਾਨ ‘ਚ ਕੰਪਨੀ ਯੂਜ਼ਰਸ ਨੂੰ 50Mbps ਦੀ ਸਪੀਡ ਨਾਲ 100ਜੀਬੀ ਡੇਟਾ ਮਿਲੇਗਾ। ਕੰਪਨੀ 1000 ਰੁਪਏ ਦਾ ਵੀ ਇੱਕ ਪਲਾਨ ਲੌਂਚ ਕਰੇਗੀ ਜਿਸ ‘ਚ ਯੂਜ਼ਰਸ ਨੂੰ 100Mbps ਦੀ ਸਪੀਡ ਮਿਲੇਗੀ।
ਗੀਗਾ ਟੀਵੀ ਬਾਰੇ ਗੱਲ ਕਰੀਏ ਤਾਂ ਯੂਜ਼ਰਸ ਨੂੰ 600 ਚੈਨਲਾਂ ਦਾ ਪੈਕ ਮਿਲ ਸਕਦਾ ਹੈ। ਲੈਂਡਲਾਈਨ ਪਲਾਨ ‘ਚ ਯੂਜ਼ਰਸ ਨੂੰ ਅਨਲਿਮਟਿਡ ਕਾਲ ਤੇ ਨੈਸ਼ਨਲ ਕਾਲਿੰਗ ਫੀਚਰ ਮਿਲ ਸਕਦਾ ਹੈ।
ਪਿਛਲੇ ਸਾਲ ਸਾਲਾਨਾ ਜਨਰਲ ਮੀਟਿੰਗ ‘ਚ ਜੀਓ ਨੇ ਹੋਮ ਟੀਵੀ ਤੇ ਬ੍ਰਾਡਬੈਂਡ ਸੈਕਟਰ ‘ਚ ਆਉਣ ਦਾ ਐਲਾਨ ਕੀਤਾ ਸੀ। ਉਮੀਦ ਹੈ ਕਿ ਇਸ ਸਾਲ ਦੇ ਆਖਰ ਤਕ ਜੀਓ ਆਪਣੇ ਨਵੇਂ ਪ੍ਰੋਡਕਟਸ ਰਾਹੀਂ ਹੋਮ ਟੀਵੀ ਤੇ ਬ੍ਰਾਡਬੈਂਡ ਸੈਕਟਰ ‘ਚ ਵੀ ਬਦਲਾਅ ਕਰ ਦੇਣਗੇ।
ਹੁਣ ਕੇਵਲ ਤੇ ਡਿਸ਼ ਨੂੰ ਟੱਕਰਣ ਆ ਰਿਹਾ ਜੀਓ, 600 ਟੀਵੀ ਚੈਨਲਾਂ ਦਾ ਪੈਕ
ਏਬੀਪੀ ਸਾਂਝਾ
Updated at:
29 Jul 2019 05:12 PM (IST)
ਜੀਓ 12 ਅਗਸਤ ਨੂੰ ਹੋਣ ਵਾਲੀ ਮੀਟਿੰਗ ‘ਚ ਗੀਗਾਫਾਈਬਰ ਨੂੰ ਰਸਮੀ ਤੌਰ ‘ਤੇ ਲੌਂਚ ਕਰ ਸਕਦਾ ਹੈ ਪਰ ਮੀਡੀਆ ਰਿਪੋਰਟ ਮੁਤਾਬਕ ਜੀਓ ਗੀਗਾਫਾਈਬਰ ਨੂੰ ਲੌਂਚ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ।
- - - - - - - - - Advertisement - - - - - - - - -