ਨਵੀਂ ਦਿੱਲੀ: ਜੇਕਰ ਤੁਸੀਂ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਫੋਨ 'ਚ ਕਾਫੀ ਡੇਟਾ ਸਟੋਰ ਕੀਤਾ ਹੀ ਹੋਵੇਗਾ। ਇਸ 'ਚ ਕੁਝ ਬੇਹੱਦ ਨਿੱਜੀ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਫੋਨ ਹਰ ਵੇਲੇ ਗੂਗਲ ਦੀ ਨਜ਼ਰ 'ਚ ਰਹਿੰਦਾ ਹੈ। ਮਤਲਬ ਤੁਸੀਂ ਫੋਨ 'ਤੇ ਕੀ ਕਰ ਰਹੇ ਹੋ, ਇਹ ਗੂਗਲ ਨੂੰ ਹਰ ਵੇਲੇ ਪਤਾ ਲੱਗਦਾ ਰਹਿੰਦਾ ਹੈ। ਦਰਅਸਲ ਤੁਸੀਂ ਜਿਸ ਵੀ ਐਂਡ੍ਰਾਇਡ ਫੋਨ ਦਾ ਇਸਤੇਮਾਲ ਕਰਦੇ ਹੋ, ਉਸ 'ਚ ਕਈ ਸੈਂਸਰ ਲੱਗੇ ਹੁੰਦੇ ਹਨ। ਇਨ੍ਹਾਂ ਸੈਂਸਰਾਂ ਨਾਲ ਨਿਕਲਣ ਵਾਲੇ ਸਿਗਨਲ ਤੁਹਾਡੀ ਐਕਟੀਵਿਟੀ ਨੂੰ ਮੌਨੀਟਰ ਕਰਦੇ ਹਨ। ਜਦ ਤੁਹਾਡਾ ਸਮਾਰਟਫੋਨ ਗੂਗਲ ਨੂੰ ਐਕਟੀਵਿਟੀ ਟ੍ਰੇਸ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਗੂਗਲ ਨੂੰ ਸਭ ਪਤਾ ਲੱਗਦਾ ਰਹਿੰਦਾ ਹੈ। ਇਹ ਐਕਟਿਵਿਟੀ ਆਪਣੇ ਆਪ ਹੀ ਸੈਂਸਰ ਦੇ ਡਾਟਾ ਨੂੰ ਪੜ੍ਹ ਕੇ ਯੂਜ਼ਰ ਦੀ ਐਕਟੀਵਿਟੀ ਡਿਟੈਕਟ ਕਰ ਲੈਂਦਾ ਹੈ। ਇਨ੍ਹਾਂ ਸੈਂਸਰਾਂ ਜ਼ਰੀਏ ਹਰ ਐਕਟੀਵਿਟੀ ਨੂੰ ਟ੍ਰੇਸ ਕੀਤਾ ਜਾਂਦਾ ਹੈ। ਫੋਨ ਹੀ ਨਹੀਂ, ਬਲਕਿ ਤੁਸੀਂ ਕੀ ਕਰ ਰਹੇ ਹੋ, ਇਹ ਵੀ ਪਤਾ ਲੱਗਦਾ ਰਹਿੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਖੁਦ ਗੂਗਲ ਇਹ ਮੰਨ ਚੁੱਕਿਆ ਹੈ ਕਿ ਐਕਟੀਵਿਟੀ ਰਿਕਗਿਨਿਸ਼ਨ ਸੈਂਸਰ ਐਂਡ੍ਰਾਇਡ ਡਿਵਾਇਸ ਦੇ ਟੌਪ 'ਤੇ ਲੱਗਾ ਹੁੰਦਾ ਹੈ। ਇਨ੍ਹਾਂ ਰਾਹੀਂ ਹੀ ਤੁਹਾਡਾ ਸਮਾਰਟਫੋਨ ਗੂਗਲ ਨੂੰ ਤੁਹਾਡੀਆਂ ਜਾਣਕਾਰੀਆਂ ਭੇਜਦਾ ਹੈ। ਕਿਹਾ ਜਾਂਦਾ ਰਿਹਾ ਹੈ ਕਿ ਗੂਗਲ ਇਸ ਤਰ੍ਹਾਂ ਦੇ ਡੇਟਾ ਦਾ ਇਸਤੇਮਾਲ ਰਿਸਰਚ ਲਈ ਕਰਦਾ ਹੈ। ਇਸ ਦੇ ਨਾਲ ਹੀ ਗੂਗਲ ਵੱਲੋਂ ਲੋਕਾਂ ਦੀ ਜ਼ਿੰਦਗੀ 'ਚ ਨਜ਼ਰ ਰੱਖਣ ਵੱਲੋਂ ਅਲੋਚਨਾ ਵੀ ਹੁੰਦੀ ਰਹਿੰਦੀ ਹੈ।