ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ 'ਚ ਦਿੱਗਜ ਫੇਸਬੁੱਕ 'ਤੇ ਹਾਲ ਹੀ ਵਿੱਚ ਆਪਣੇ ਕਰੀਬ 80 ਮਿਲੀਅਨ ਵਰਤੋਂਕਾਰਾਂ ਦੇ ਡੇਟਾ ਨੂੰ ਸਾਂਝਾ ਕਰਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਇਸ ਡੇਟਾ ਬਾਰੇ ਚਰਚੇ ਸ਼ੁਰੂ ਹੋ ਗਏ ਕਿ ਡੇਟਾ ਕਿਵੇਂ ਸਾਂਝਾ ਹੁੰਦਾ ਹੈ। ਜੇਕਰ ਇਹ ਪਤਾ ਲੱਗ ਜਾਵੇ ਤਾਂ ਇਸ ਨੂੰ ਰੋਕਣਾ ਵੀ ਸੌਖਾ ਹੋ ਜਾਵੇਗਾ।

 

ਫੇਸਬੁੱਕ ਦੀ ਮਲਕੀਅਤ ਵਾਲੇ ਮੈਸੇਂਜਿੰਗ ਐਪ ਵ੍ਹੱਟਸਐਪ 'ਤੇ ਵੀ ਇਹੋ ਜਿਹੇ ਇਲਜ਼ਾਮ ਲੱਗੇ ਸਨ ਕਿ ਇਹ ਐਪ ਵੀ ਆਪਣੇ ਕਰੋੜਾਂ ਯੂਜ਼ਰਜ਼ ਦਾ ਡੇਟਾ ਆਪਣੇ ਕੋਲ ਰੱਖਦਾ ਹੈ। ਯੂਰਪੀਅਨ ਯੂਨੀਅਨ ਦੇ ਨਵੇਂ ਕਾਨੂੰਨ ਜੀਡੀਪੀਆਰ ਮੁਤਾਬਕ ਵਰਤੋਂਕਰਤਾ ਆਪਣਾ ਡੇਟਾ ਡਾਊਨਲੋਡ ਵੀ ਕਰ ਸਕਦੇ ਹਨ ਤੇ ਉਸ ਨੂੰ ਟ੍ਰਾਂਸਫਰ ਵੀ ਕਰ ਸਕਦੇ ਹਨ।

ਯੂਜ਼ਰਜ਼ ਇਸ ਤਰ੍ਹਾਂ ਆਪਣੇ ਵ੍ਹੱਟਸਐਪ ਡੇਟਾ ਨੂੰ ਡਾਊਨਲੋਡ ਕਰ ਸਕਦੇ ਹਨ:

1. ਸਭ ਤੋਂ ਪਹਿਲਾਂ ਵ੍ਹੱਟਸਐਪ ਖੋਲ੍ਹਣਾ ਹੋਵੇਗਾ
2. ਸੈਟਿੰਗ ਵਿੱਚ ਜਾਣਾ ਹੋਵੇਗਾ
3. ਅਕਾਊਂਟ 'ਤੇ ਕਲਿੱਕ ਕਰਨਾ ਹੋਵੇਗਾ
4. ਰਿਕੁਏਸਟ ਅਕਾਊਂਟ ਇਨਫ਼ੋ ਕਰਨਾ ਹੋਵੇਗਾ
5. ਰਿਕੁਏਸਟ ਰਿਪੋਰਟ 'ਤੇ ਟੈਪ ਕਰਨਾ ਹੋਵੇਗਾ।

ਇਸ ਤੋਂ ਬਾਅਦ ਵ੍ਹੱਟਸਐਪ ਤੁਹਾਡੇ ਤੋਂ ਰਿਪੋਰਟ ਤਿਆਰ ਕਰਨ ਲਈ ਤਿੰਨ ਦਿਨਾਂ ਇੰਤਜ਼ਾਰ ਕਰਨ ਲਈ ਕਹੇਗਾ। ਵਰਤੋਂਕਰਤਾ ਨੂੰ ਇਹ ਰਿਪੋਰਟ ਕੁਝ ਹੀ ਘੰਟਿਆਂ ਵਿੱਚ ਮਿਲ ਸਕਦੀ ਹੈ। ਜੇਕਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਤੁਸੀਂ ਆਪਣਾ ਖਾਤਾ ਡਿਲੀਟ ਕਰ ਦਿੰਦੇ ਹੋ ਤਾਂ ਤੁਸੀਂ ਰਿਪੋਰਟ ਹਾਸਲ ਨਹੀਂ ਕਰ ਸਕਦੇ।

ਰਿਪੋਰਟ ਮਿਲਣ ਤੋਂ ਬਾਅਦ ਵਰਤੋਂਕਰਤਾ ਨੂੰ ਨੋਟੀਫਿਕੇਸ਼ਨ ਆਵੇਗਾ ਕਿ ਤੁਹਾਡਾ ਖਾਤਾ ਰਿਪੋਰਟ ਡਾਊਨਲੋਡ ਹੋਣ ਲਈ ਤਿਆਰ ਹੈ। ਰਿਕੁਏਸਟ ਅਕਾਊਂਟ ਇਨਫੋ ਸਕ੍ਰੀਨ ਵੀ ਤੁਹਾਨੂੰ ਇਹ ਦੱਸੇਗਾ ਕਿ ਸਾਡੇ ਵ੍ਹੱਟਸਐਪ ਸਰਵਰ ਤੋਂ ਡਿਲੀਟ ਹੋਣ ਤੋਂ ਪਹਿਲਾਂ ਤੁਸੀਂ ਇਸ ਰਿਪੋਰਟ ਨੂੰ ਕਿੰਨੇ ਸਮੇਂ ਵਿੱਚ ਡਾਊਲੋਡ ਕਰ ਸਕਦੇ ਹੋ।

ਇਸ ਤਰ੍ਹਾਂ ਕਰ ਸਕਦੇ ਹੋ ਰਿਪੋਰਟ ਡਾਊਨਲੋਡ-

1. ਵ੍ਹੱਟਸਐਪ ਖੋਲ੍ਹੋ
2. ਸੈਟਿੰਗਸ ਵਿੱਚ ਜਾਓ
3. ਅਕਾਊਂਟ 'ਤੇ ਟੈਪ ਕਰੋ
4. ਰਿਕੁਏਸਟ ਅਕਾਊਂਟ ਇਨਫ਼ੋ 'ਤੇ ਟੈਪ ਕਰੋ
5. ਰਿਪੋਰਟ ਨੂੰ ਡਾਊਨਲੋਡ ਕਰੋ।

ਫ਼ੋਨ ਵਿੱਚ ਜ਼ਿਪ ਫਾਈਲ ਡਾਊਨਲੋਡ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਖੋਲ੍ਹ ਸਕਦੇ ਹੋ। ਹੋ ਸਕਦਾ ਹੈ ਇਸ ਲਈ ਤੁਹਾਨੂੰ ਕਿਸੇ ਤੀਜੀ ਧਿਰ ਐਪ ਦੀ ਵੀ ਲੋੜ ਪੈ ਸਕਦੀ ਹੈ।

ਰਿਪੋਰਟ ਨੂੰ ਖੋਲ੍ਹਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡਾ ਨੰਬਰ, ਆਈਪੀ ਕੁਨੈਕਸ਼ਨ, ਡਿਵਾਈਸ ਟਾਈਪ, ਡਿਵਾਈਸ ਬਣਾਉਣ ਵਾਲੇ ਦਾ ਨਾਂਅ, ਤੁਹਾਡਾ ਪ੍ਰੋਫਾਈਲ ਫ਼ੋਟੋ, ਤੁਹਾਡੇ ਸਾਰੇ ਕੌਂਟੈਕਟ ਨੰਬਰ ਤੇ ਬਲਾਕ ਕੀਤੇ ਹੋਏ ਕੌਂਟੈਕਟ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਹੋਣਗੀਆਂ।

ਹਾਲਾਂਕਿ, ਸਾਨੂੰ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਕਿ ਇਸ ਰਿਪੋਰਟ ਵਿੱਚ ਫੇਸਬੁੱਕ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਨਹੀਂ ਹਨ। ਪਰ ਸਾਨੂੰ ਹਮੇਸ਼ਾ ਆਪਣੀ ਨਿਜਤਾ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ ਕਿ ਵ੍ਹੱਟਸਐਪ ਨਾਲ ਤੁਹਾਡੀ ਕਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।