ਨਵੀਂ ਦਿੱਲੀ: ਅੱਜਕਲ੍ਹ ਹਰ ਕੋਈ ਵ੍ਹੱਟਸਐਪ ਦਾ ਇਸਤੇਮਾਲ ਕਰਦਾ ਹੈ। ਵ੍ਹੱਟਸਐਪ ਸਭ ਤੋਂ ਤੇਜ਼ ਮੈਸੇਜਿੰਗ ਐਪ ਬਣ ਚੁੱਕੀ ਹੈ। ਇਸ ਐਪ ‘ਤੇ ਜਦੋਂ ਕੋਈ ਤੁਹਾਨੂੰ ਆਡੀਓ ਮੈਸੇਜ ਕਰਦਾ ਹੈ ਤਾਂ ਤੁਸੀਂ ਇਸ ਨੂੰ ਸੁਣਨ ਲਈ ਈਅਰਫੋਨ ਦਾ ਇਸਤੇਮਾਲ ਕਰਦੇ ਹੋ। ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਡੀਓ ਮੈਸੇਜ ਨੂੰ ਈਅਰਫੋਨ ਤੋਂ ਬਗੈਰ ਵੀ ਬਿਨਾ ਕਿਸੇ ਨੂੰ ਸੁਣਾਏ ਸੁਣ ਸਕਦੇ ਹੋ।


ਜੀ ਹਾਂ, ਅਜਿਹਾ ਹੋ ਸਕਦਾ ਹੈ। ਉਸ ਲਈ ਤੁਸੀਂ ਆਪਣੇ ਫੋਨ ਨੂੰ ਆਪਣੇ ਕੰਨ ਕੋਲ ਲੈ ਜਾਓ ਤੇ ਇਸ ਤੋਂ ਬਾਅਦ ਪਲੇਅ ਬਟਨ ਦਬਾਓ। ਇਸ ਨਾਲ ਅਜਿਹਾ ਲੱਗੇਗਾ ਕਿ ਤੁਸੀਂ ਕੋਈ ਕਾਲ ਸੁਣਨ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਨਾਲ ਇਹ ਹੋਵੇਗਾ ਕਿ ਆਡੀਓ ਮੈਸੇਜ ਈਅਰਪੀਸ ਦੀ ਮਦਦ ਨਾਲ ਪਲੇਅ ਹੋਵੇਗਾ ਸਪੀਕਰ ‘ਤੇ ਨਹੀਂ।

ਇਸ ਨਾਲ ਤੁਸੀਂ ਵ੍ਹੱਟਸਐਪ ਦੇ ਆਡੀਓ ਫਾਈਲ ਨੂੰ ਵੌਕੀ-ਟੌਕੀ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਵੀ ਨੁਕਸਾਨ ਨਹੀਂ ਹੋਵੇਗਾ। ਕਈ ਲੋਕਾਂ ਨੂੰ ਨਹੀਂ ਪਤਾ ਕਿ ਹਾਲ ਹੀ ‘ਚ ਵ੍ਹੱਟਸਐਪ ਨੇ ਇਸ ਫੀਚਰ ਨੂੰ ਰੋਲਆਊਟ ਕੀਤਾ ਸੀ। ਇਸ ‘ਚ ਤੁਸੀਂ ਆਡੀਓ ਫਾਈਲ ਨੂੰ ਅਸਾਨੀ ਨਾਲ ਸੁਣ ਸਕਦੇ ਹੋ।