ਨਵੀਂ ਦਿੱਲੀ: ਸ਼ਿਓਮੀ ਦਾ ਸਬ ਬ੍ਰਾਂਡ POCO ਹੈ ਜਿਸ ਦੀ POCO ਡੇਜ਼ ਸੇਲ ਦੀ ਸ਼ੁਰੂਆਤ ਕੀਤੀ ਹੈ। ਇਹ ਸੇਲ ਈ-ਕਾਮਰਸ ਸਾਈਟ ਫਲਿੱਪਕਾਰਟ ‘ਤੇ ਚੱਲ ਰਹੀ ਹੈ। POCO F1 ‘ਤੇ 1500 ਰੁਪਏ ਦਾ ਇੰਸਟੈਂਟ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਹ ਸਿਰਫ ਆਈਸੀਆਈਸੀਆਈ ਬੈਂਕ ਕਾਰਡਸ ‘ਤੇ ਹੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 12 ਮਾਰਚ ਤੋਂ 16 ਮਾਰਚ ਤੱਕ ਚਲੇਗੀ।
ਐਕਸਚੇਂਜ ਆਫਰ ‘ਚ ਗਾਹਕਾਂ ਨੂੰ ਐਡੀਸ਼ਨਲ 3000 ਰੁਪਏ ਤਕ ਦਾ ਡਿਸਕਾਉਂਟ ਮਿਲ ਸਕਦਾ ਹੈ ਜਿਸ ਨਾਲ ਫੋਨ ਦੀ ਕੀਮਤ 16,499 ਰੁਪਏ ਹੋਵੇਗੀ। ਇਸ ਕੀਮਤ ‘ਤੇ ਅਜਿਹਾ ਕੋਈ ਸਮਾਰਟਫੋਨ ਨਹੀਂ ਜਿਸ ‘ਚ Qualcomm Snapdragon 845 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ‘ਤੇ ਨੋ ਕੌਸਟ ਈਐਮਆਈ ਵੀ ਦਿੱਤਾ ਜਾ ਰਿਹਾ ਹੈ।
ਇਸ ਫੋਨ ‘ਚ 6ਜੀਬੀ ਰੈਮ ਨਾਲ 64 ਜੀਬੀ ਇੰਟਰਨਲ ਮੈਮਰੀ ਦਿੱਤੀ ਜਾ ਰਹੀ ਹੈ। ਫੋਨ ‘ਚ 6.18 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇ ਦਿੱਤੀ ਗਈ ਹੈ। ਦੋ ਰਿਅਰ ਕੈਮਰੇ ਹਨ ਜਿਸ ‘ਚ ਇੱਕ 12 ਮੈਗਾਪਿਕਸਲ ਤੇ ਦੂਜਾ 5 ਮੈਗਾਪਿਕਸਲ ਦਾ ਹੈ। ਫੋਨ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 4000 ਐਮਏਐਚ ਦੀ ਹੈ।