ਨਵੀਂ ਦਿੱਲੀ: ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਚੈਟਿੰਗ ਐਪ ਵ੍ਹਟੱਸਐਪ ਦਾ ਨਵਾਂ ਵਰਜਨ ਆ ਗਿਆ ਹੈ। ਇਸ ਦੇ ਨਾਲ ਕੋਈ ਨਵਾਂ ਫੀਚਰ ਐਡ ਨਹੀਂ ਹੋਇਆ ਸਗੋਂ ਇਸ ਨਾਲ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਹਾਂ, ਵ੍ਹੱਟਸਐਪ ਦੇ ਵਰਜਨ 2.19.66 ਦੇ ਅਪਡੇਟ ਹੋਣ ਤੋਂ ਬਾਅਦ ਯੂਜ਼ਰਸ ਦੀ ਚੈਟ ਤੇ ਡਿਟੇਲ ਆਪਣੇ ਆਪ ਹੀ ਡਿਲੀਟ ਹੋਣੀ ਸ਼ੁਰੂ ਹੋ ਗਈ ਹੈ।


ਇਸ ਦੇ ਨਾਲ ਹੀ ਵ੍ਹੱਟਸਐਪ ਇਸ ਮੁੱਦੇ ਕਾਰਨ ਟਵਿਟਰ ‘ਤੇ ਛਾਇਆ ਹੋਇਆ ਹੈ। ਦੂਜੇ ਪਾਸੇ ਯੂਜ਼ਰਸ ਇਸ ਨੂੰ ਅਪਡੇਟ ਨਾ ਕਰਨ ਦੀ ਸਲਾਹ ਦੇ ਰਹੇ ਹਨ। ਕਈ ਯੂਜ਼ਰਸ ਦਾ ਮੰਨਣਾ ਹੈ ਕਿ ਸ਼ਿਕਾਈ ਤੋਂ ਬਾਅਦ ਇਸ ਬੱਗ ਨੂੰ ਠੀਕ ਕਰ ਦਿੱਤਾ ਹੈ। ਕਈਆਂ ਨੂੰ ਅਜੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੇ ਨਾਲ ਹੀ ਵ੍ਹੱਟਸਐਪ ਨੇ ਹਾਲ ਹੀ ‘ਚ ਭੱਦੀ ਸ਼ਬਦਾਵਲੀ ਤੇ ਧਮਕੀ ਵਾਲੇ ਮੈਸੇਜ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਸੀ। ਇਸ ‘ਚ ਦੱਸਿਆ ਸੀ ਕਿ ਜੇਕਰ ਕਿਸੇ ਯੂਜ਼ਰ ਨੂੰ ਅਜਿਹੇ ਮੈਸੇਜ ਆਉਂਦੇ ਹਨ ਤਾਂ ਉਹ ਸਿੱਧੇ ccaddn-dot@nic.in ‘ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਇਸ ਤੋਂ ਬਾਅਦ ਵਿਅਕਤੀ ਖਿਲਾਫ ਐਕਸ਼ਨ ਲਿਆ ਜਾਵੇਗਾ।