ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਅੱਜ ਰੇਡਮੀ ਨੋਟ 7 ਪ੍ਰੋ ਤੇ ਨੋਟ 7 ਸਮਾਰਟਫੋਨ ਦੀ ਪਹਿਲੀ ਸੇਲ ਦਾ ਪ੍ਰਬੰਧ ਕੀਤਾ। ਦੋਵੇਂ ਫੋਨ ਅੱਜ ਮੀ.ਕੌਮ ਤੇ ਫਲਿੱਪਕਾਰਟ ਤੋਂ ਖਰੀਦੇ ਜਾ ਸਕਦੇ ਸੀ। ਸੇਲ ਦੀ ਸ਼ੁਰੂਆਤ 12 ਵਜੇ ਹੋਈ ਤੇ ਇਸ ਦੇ ਸ਼ੁਰੂ ਹੋਣ ਦੇ 2 ਸੈਕਿੰਡ ਬਾਅਦ ਹੀ ਕੰਪਨੀ ਨੇ ਫੋਨ ਆਊਟ ਆਫ ਸਟੌਕ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਫੋਨ ਨੂੰ ਵੱਡੀ ਗਿਣਤੀ ‘ਚ ਲੋਕ ਖਰੀਦਣ ਲਈ ਉਤਸ਼ਾਹਤ ਸੀ।

ਫੋਨ ਖਰੀਦਣ ਦਾ ਸਭ ਤੋਂ ਖਾਸ ਕਾਰਨ ਹੈ ਇਸ ਦਾ 48 ਮੈਗਾਪਿਕਸਲ ਦਾ ਕੈਮਰਾ। ਇਸ ਲਈ ਯੂਜ਼ਰਸ ਸੇਲ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਲੌਗਇੰਨ ਕਰਕੇ ਬੈਠੇ ਇੰਤਜ਼ਾਰ ਕਰ ਰਹੇ ਸੀ। ਫੋਨ ਜਲਦੀ ਆਊਟ ਆਫ ਸਟੌਕ ਦਿਖਾਉਣ ਕਾਰਨ ਯੂਜ਼ਰਸ ‘ਚ ਕਾਫੀ ਗੁੱਸਾ ਹੈ।

ਕਈ ਯੂਜ਼ਰਸ ਇੰਡੀਆ ਦੇ ਸ਼ਿਓਮੀ ਹੈੱਡ ਮਨੂੰ ਕੁਮਾਰ ਜੈਨ ਨੂੰ ਟਵੀਟ ਕਰ ਗੁੱਸਾ ਕੱਢ ਰਹੇ ਹਨ ਤੇ ਕਹਿ ਰਹੇ ਹਨ ਕਿ ਇੰਨੀ ਜਲਦੀ ਫੋਨ ਆਊਟ ਆਫ ਸਟੌਕ ਕਿਵੇਂ ਹੋ ਸਕਦਾ ਹੈ। ਉਧਰ ਕਈ ਲੋਕਾਂ ਨੇ ਕੰਪਨੀ ‘ਤੇ ਇਲਜ਼ਾਮ ਲਾਇਆ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਯੂਜ਼ਰਸ ਰੇਡਮੀ ਨੋਟ 7 ਦੇ ਹੈਸ਼ਟੈਗ ਨਾਲ ਕੰਪਨੀ ਤੇ ਈ-ਕਾਮਰਸ ਨੂੰ ਟੈਗ ਕਰ ਰਹੇ ਹਨ। ਫੋਨ ਦੀ ਅਗਲੀ ਸੇਲ ਕਦੋਂ ਸ਼ੁਰੂ ਹੋਵੇਗੀ ਇਸ ਦੀ ਕੋਈ ਜਾਣਕਾਰੀ ਅਜੇ ਨਹੀਂ।