how to unlock apple iphone while wearing mask check here full details


Apple ਦਾ ਲੇਟੈਸਟ iOS 15.4 ਅਪਡੇਟ ਯੂਜ਼ਰ ਲਈ ਬਹੁਤ ਖ਼ਾਸ ਫੀਚਰ ਲੈ ਕੇ ਆਇਆ ਹੈ। ਇਸ ਫੀਚਰ 'ਚ ਫੇਸ ਮਾਸਕ ਨਾਲ ਅਨਲੌਕ ਕਰਨ ਦੀ ਸੁਵਿਧਾ ਹੈ। ਫੇਸ ਆਈਡੀ ਰਾਹੀਂ ਆਪਣੇ ਆਈਫੋਨ ਨੂੰ ਅਨਲੌਕ ਕਰਨ ਸਮੇਂ ਮਾਸਕ ਵਾਲੇ ਚਿਹਰੇ ਨੂੰ ਸਪੋਰਟ ਕਰਦਾ ਹੈ। ਯੂਜਰਸ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਇਸ ਫੀਚਰ ਨੂੰ ਅਪਡੇਟ ਕੀਤਾ ਗਿਆ ਹੈ। ਫੇਸ ਆਈਡੀ ਦੀ ਵਰਤੋਂ ਕਰਦੇ ਸਮੇਂ ਮਾਸਕ ਪਹਿਨਣ ਦੌਰਾਨ ਫੇਸ ਆਈਡੀ ਕੰਮ ਨਹੀਂ ਕਰ ਰਹੀ ਸੀ। ਅਜਿਹੀ ਸਥਿਤੀ 'ਚ ਤੁਹਾਨੂੰ ਵਾਰ-ਵਾਰ ਆਪਣਾ iPhone ਪਾਸਕੋਡ ਟਾਈਪ ਕਰਨਾ ਪੈਂਦਾ ਹੈ।


ਫੇਸ ਆਈਡੀ ਦੀ ਵਰਤੋਂ ਪਾਸਵਰਡ ਨੂੰ ਆਟੋਫਿਲ ਕਰਨ ਲਈ ਐਪ ਸਟੋਰ 'ਤੇ ਪੇਮੈਂਟ ਨੂੰ ਪ੍ਰਮਾਣਿਤ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰਸ ਨੂੰ ਆਪਣੇ ਡਿਵਾਈਸ 'ਤੇ ਅਪਡੇਟ ਇੰਸਟਾਲ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਫੇਸ ਆਈਡੀ ਸੈਟਅਪ ਕਰਨੀ ਹੋਵੇਗੀ। ਇਸ ਤੋਂ ਬਾਅਦ ਫੇਸ ਮਾਸਕ ਨਾਲ iPhone ਅਨਲੌਕ ਹੋ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਮਾਸਕ ਨਾਲ ਫੇਸ ਆਈਡੀ ਨੂੰ ਅਨਲੌਕ ਕਰਨਾ ਸਿਰਫ਼ iPhone 12 ਅਤੇ ਨਵੇਂ ਫ਼ੋਨਾਂ 'ਤੇ ਕੰਮ ਕਰੇਗਾ, ਮਤਲਬ ਪੁਰਾਣੇ ਆਈਫੋਨ ਯੂਜਰ ਇਸ ਨਵੇਂ ਫੀਚਰ ਦੀ ਵਰਤੋਂ ਨਹੀਂ ਕਰ ਸਕਣਗੇ।


ਇਸ 'Apple iPhone 12 mini, iPhone 12, iPhone 12 Pro, iPhone 12 Pro Max, iPhone 13 mini, iPhone 13, iPhone 13 Pro ਅਤੇ iPhone 13 Pro Max ਸ਼ਾਮਲ ਹਨ। ਪੁਰਾਣੀ iPhone 11 ਸੀਰੀਜ਼, iPhone XS ਅਤੇ iPhone X ਦੇ ਯੂਜਰ ਨਵੇਂ ਫੀਚਰ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ। ਯੂਜਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਚਸ਼ਮਾ ਪਾਉਂਦੇ ਹੋ, ਤਾਂ ਤੁਹਾਨੂੰ ਫ਼ੋਨ ਨੂੰ ਅਨਲੌਕ ਕਰਨ ਲਈ ਫੇਸ ਆਈਡੀ ਸੈਟ ਅਪ ਕਰਨ ਸਮੇਂ ਮਾਸਕ ਪਹਿਨਣਾ ਹੋਵੇਗਾ।


ਇਸ ਤਰ੍ਹਾਂ ਵਰਤੋਂ ਕਰੋ -




  • ਪਹਿਲਾਂ iOS 15.4 ਨੂੰ ਇੰਸਟਾਲ ਕਰੋ।




  • ਹੁਣ ਦੋ ਆਪਸ਼ਨ ਆਉਣਗੇ - ਪਹਿਲਾ ਫੇਸ ਆਈਡੀ ਵਿਦ ਮਾਸਕ ਤੇ ਕੰਟੀਨਿਊ ਯੂਜਿੰਗ ਵਿਦਆਊਟ ਮਾਸਕ।




  • ਮਾਸਕ ਨਾਲ ਫੇਸ ਆਈਡੀ ਦੀ ਵਰਤੋਂ ਕਰਨ ਲਈ ਪਹਿਲਾ ਆਪਸ਼ਨ ਚੁਣੋ। ਇਸ ਤੋਂ ਬਾਅਦ ਫੇਸ ਆਈਡੀ ਨੂੰ ਰੀਸੈਟ ਕਰਨਾ ਹੋਵੇਗਾ।




  • ਫੇਸ ਆਈਡੀ ਰੀਸੈਟ ਕਰਨ ਲਈ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ ਹੋਵੇਗੀ। ਚਿਹਰੇ ਨੂੰ ਹਰ ਐਂਗਲ ਤੋਂ ਸਕੈਨ ਕਰਨਾ ਹੋਵੇਗਾ। ਜੇ ਤੁਸੀਂ ਐਨਕਾਂ ਲਗਾਉਂਦੇ ਹੋ ਤਾਂ ਉਨ੍ਹਾਂ ਨੂੰ ਵੀ ਪਹਿਨੋ।




  • ਇਸ ਤੋਂ ਬਾਅਦ ਕੰਫਰਮ 'ਤੇ ਕਲਿੱਕ ਕਰੋ।




ਇਹ ਵੀ ਪੜ੍ਹੋ: Women's ODI Ranking: ਸਮ੍ਰਿਤੀ ਮੰਧਾਨਾ ਤੇ ਯਾਸਤਿਕਾ ਦੀ ਰੈਂਕਿੰਗ 'ਚ ਸੁਧਾਰ, ਕਪਤਾਨ ਮਿਤਾਲੀ ਦਾ ਨੁਕਸਾਨ