ਚੰਡੀਗੜ੍ਹ: ਮੋਬਾਈਲ ਕੰਪਨੀ ਹੁਆਵੇ ਨੇ ਆਪਣਾ ਨਵਾਂ ਸਮਾਰਟਫੋਨ ਮੈਟ 20 ਲਾਈਟ ਲਾਂਚ ਕੀਤਾ ਹੈ। ਇਸ ਫੋਨ ਵਿੱਚ ਹਾਈਸਿਲੀਕਾਨ ਕਿਰਿਨ 710 ਪ੍ਰੋਸੈਸਰ ਦੀ ਇਸਤੇਮਾਲ ਕੀਤਾ ਗਿਆ ਹੈ। ਫੋਨ ਦੀ 6.3 ਇੰਚ ਦੀ ਡਿਸਪਲੇਅ 19:5:9 ਨੌਚ ਸੁਵਿਧਾ ਨਾਲ ਲੈਸ ਹੈ। ਫੋਨ ਦੇ ਬੈਕ ਤੇ ਫਰੰਟ ’ਤੇ ਡੂਅਲ ਕੈਮਰਾ ਫੀਚਰ ਦਿੱਤਾ ਗਿਆ ਹੈ। ਇਹ ਫੋਨ AI ਦੀ ਸੁਵਿਧਾ ਵੀ ਦੇਵੇਗਾ।

ਫੋਨ ਦੀ ਕੀਮਤ 34,800 ਰੁਪਏ ਹੈ। ਇਹ 5 ਸਤੰਬਰ ਤੋਂ ਅਮਰੀਕਾ ਵਿੱਚ ਲਾਂਚ ਹੋਏਗਾ। ਫੋਨ ਐਂਡਰੌਇਡ 8.1 ਓਰੀਓ ਆਪਰੇਟਿੰਗ ਸਿਸਟਮ ਨਾਲ ਲੈਸ ਹੈ ਜਿਸ ਵਿੱਚ ਹਾਈਸਿਲੀਕਾਨ ਕਿਰਿਨ 710 ਪ੍ਰੋਸੈਸਰ ਮਾਲੀ ਜੀ51 ਸੀਪੀਯੂ, 4 GB ਰੈਮ ਤੇ 64 GB ਸਟੋਰੇਜ ਦਿੱਤੀ ਗਈ ਹੈ। ਇਸ ਦੀ ਸਟੋਰੇਜ਼ 512 GB ਤਕ ਵਧਾਈ ਜਾ ਸਕਦੀ ਹੈ। ਫੋਨ ਸਿੰਗਲ ਤੇ ਡੂਅਲ ਸਿੰਮ ਦੋ ਵਰਸ਼ਨਾਂ ਵਿੱਚ ਉਪਲੱਬਧ ਹੈ।

ਆਪਟਿਕਸ ਦੀ ਗੱਲ ਕੀਤੀ ਜਾਏ ਤਾਂ ਫੋਨ ਡੂਅਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਜੋ 20mp ਦੇ ਪ੍ਰਾਈਮਰੀ ਸੈਂਸਰ ਤੇ 2mp ਦੇ ਸਕੈਂਡਰੀ ਸੈਂਸਰ ਨਾਲ ਆਉਂਦਾ ਹੈ। ਫੋਨ ਵਿੱਚ 3750mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਵਿੱਚ ਫਿੰਗਰਪ੍ਰਿੰਟ ਤੇ ਪ੍ਰੌਕਸੀਮਿਟੀ ਸੈਂਸਰ ਦੀ ਵੀ ਸਹੂਲਤ ਦਿੱਤੀ ਗਈ ਹੈ।