ਨਵੀਂ ਦਿੱਲੀ: ਐਪਲ ਵੱਲੋਂ 12 ਸਤੰਬਰ ਤੋਂ ਪਹਿਲਾਂ ਤਿੰਨ ਨਵੇਂ ਆਈਫੋਨ ਮਾਡਲਸ ਲਾਂਚ ਹੋਣ ਤੋਂ ਪਹਿਲਾਂ ਇਨ੍ਹਾਂ ਬਾਰੇ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਇਸ 'ਚ ਐਪਲ ਵਾਚ ਸੀਰੀਜ਼ 4, ਆਈਪੈਡ ਦੇ ਨਵੇਂ ਸੰਸਕਣ ਅਤੇ ਹੋਰ ਪ੍ਰੋਡਕਟਸ ਵੀ ਸ਼ਾਮਿਲ ਹਨ। ਲਾਂਚ ਤੋਂ ਪਹਿਲਾਂ 9To5Mac ਨੇ ਆਪਣੀ ਵੈਬਸਾਈਟ 'ਤੇ ਐਕਸਕੂਲਿਵ ਦੋ OLED ਫ਼ੋਨਾਂ ਦੀਆਂ ਤਸਵੀਰਾਂ ਪਾਈਆਂ ਹਨ ਜੋ 5.8 ਇੰਚ ਤੇ 6.5 ਇੰਚ ਡਿਸਪਲੇਅ ਸਾਇਜ਼ ਨਾਲ ਆਉਣਗੇ। ਇਸ ਤੋਂ ਇਲਾਵਾ ਤੀਜਾ ਐਂਟਰੀ ਲੈਵਲ ਫੋਨ ਜੋ LCD ਡਿਸਪਲੇਅ ਨਾਲ ਆਏਗਾ ਉਸ 'ਚ 6.1 ਇੰਚ ਦੀ ਸਕਰੀਨ ਹੋਵੇਗੀ।


ਰਿਪੋਰਟ ਮੁਤਾਬਕ ਦੋਵੇਂ OLED ਆਈਫੋਨਸ ਨੂੰ ਆਈਫੋਨ XS ਕਿਹਾ ਜਾਵੇਗਾ। ਨਵੇਂ ਫ਼ੋਨਾਂ 'ਚ ਓਹੀ ਗਲਾਸ ਡਿਜ਼ਾਇਨ 'ਤੇ ਸਟੀਲ ਫ੍ਰੇਮ ਦਿੱਤਾ ਜਾਵੇਗਾ ਜਿਸਦੀ ਵਰਤੋ ਆਈਫੋਨ X 'ਚ ਕੀਤਾ ਗਿਆ ਸੀ। ਦੋਵੇਂ ਆਈਫੋਨ XS ਮਾਡਲਸ ਨੂੰ ਗੋਲਡ ਕਲਰ ਆਪਸ਼ਨ 'ਚ ਉਪਲਬਧ ਕਰਾਇਆ ਜਾਏਗਾ।


ਫੇਸ ਆਈਡੀ ਫੀਚਰ ਨੂੰ ਤਿੰਨੇ ਆਈਫੋਨ ਮਾਡਲਸ 'ਚ ਦਿੱਤਾ ਜਾਏਗਾ। ਰਿਪੋਰਟ 'ਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਆਈਫੋਨ XS ਮਾਡਲਸ ਨੂੰ ਇਸ ਸਤੰਬਰ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ।


ਐਪਲ 6.1 ਇੰਚ LCD ਆਈਫੋਨ ਨੂੰ ਘੱਟ ਕੀਮਤ 'ਤੇ ਲਾਂਚ ਕੀਤਾ ਜਾਏਗਾ ਜਦਕਿ ਇਸਦਾ ਡਿਜ਼ਾਇਨ ਆਈਫੋਨ X ਵਰਗਾ ਹੋਵੇਗਾ। ਫੋਨ 'ਚ ਸਟੇਨਲੈਸ ਸਟੀਲ ਕੇਸਿੰਗ ਦੀ ਵੀ ਸੁਵਿਧਾ ਹੋਵੇਗੀ।