ਨਵੀਂ ਦਿੱਲੀ: ਟੀਸੀਐਲ ਕਮਿਊਨੀਕੇਸ਼ਨ ਨੇ ਆਪਣਾ ਨਵਾਂ ਬਲੈਕਬੇਰੀ ਕੀ2ਐਲਈ ਨੂੰ ਆਈਏਐਫਏ 2018 'ਚ ਲਾਂਚ ਕਰ ਦਿੱਤਾ ਹੈ। ਫਲੈਗਸ਼ਿਪ ਮਾਡਲ ਦੇ ਸਭ ਤੋਂ ਸਸਤੇ ਵਰਜ਼ਨ ਬਲੈਕਬੇਰੀ ਕੀ2 'ਚ ਫਿਜ਼ੀਕਲ ਕੀਬੋਰਡ ਦੀ ਸੁਵਿਧਾ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 28,300 ਰੁਪਏ ਹੈ।


ਐਂਡਰਾਇਡ ਪਾਵਰਡ ਬਲੈਕਬੇਰੀ ਕੀ2ਐਲਈ 'ਚ 4.5 ਇੰਚ ਦਾ ਆਈਪੀਐਸ ਡਿਸਪਲੇਅ ਦਿੱਤਾ ਗਿਆ ਹੈ ਜੋ 1620x1080 ਪਿਕਸਲ ਰੈਜ਼ੋਲੁਸ਼ਨ ਨਾਲ ਆਉਂਦਾ ਹੈ। ਫੋਨ 'ਚ ਕੁਆਲਕਮ ਸਨੈਪਡ੍ਰੈਗਨ 636 ਪ੍ਰੋਸੈਸਰ ਦੀ ਵਰਤੋ ਕੀਤੀ ਗਈ ਹੈ। ਫੋਨ 'ਐਂਡਰਾਇਡ ਅੋਰੀਓ ਰਾਇਟ ਆਊਟ ਆਫ ਦ ਬਾਕਸ' 'ਤੇ ਕੰਮ ਕਰਦਾ ਹੈ। ਬਲੈਕਬੇਰੀ ਕੀ2ਐਲਈ 'ਚ 4 ਜੀਬੀ ਰੈਮ ਦਿੱਤੀ ਗਈ ਹੈ ਤੇ 32 ਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ।


ਫੋਨ ਨੂੰ ਮਾਇਕ੍ਰੋ ਐਸਡੀ ਕਾਰਡ ਦੀ ਮਦਦ ਨਾਲ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ ਫਿੰਗਰਪ੍ਰਿੰਟ ਦੀ ਸੁਵਿਧਾ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਨਵੇਂ ਕੀ2ਐਲਈ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ 13 ਤੇ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਜੋ ਡਿਊਲ ਟੋਨ ਐਲਈਡੀ ਫਲੈਸ਼ ਮਾਡਿਊਲ ਨਾਲ ਆਉਂਦਾ ਹੈ। ਕੈਮਰਾ 4ਕੇ ਵੀਡੀਓ ਰਿਕਾਰਡ ਕਰ ਸਕਦਾ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਸੈਲਫੀ ਲੈਣ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।


ਇਸ ਤੋਂ ਇਲਾਵਾ ਫੋਨ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ ਜੋ 22.5 ਘੰਟੇ ਦਾ ਸਟੈਂਡਬਾਇ ਟਾਇਮ ਦਿੰਦੀ ਹੈ। ਕਨੈਕਟੀਵਿਟੀ ਦੇ ਮਾਮਲੇ 'ਚ ਫੋਨ 'ਚ ਵਾਈਫਾਈ 802.11, 5GHz, ਬਲੂਟੁੱਥ 5.0 ਐਨਐਫਸੀ, ਜੀਪੀਐਲ, ਗਲੋਨਾਸ, ਬੀਯੂਡੋ, ਐਫਐਮ ਰੇਡੀਓ, 4ਜੀVoLTE, ਵਾਈਫਾਈ ਡਾਇਰੈਕਟ, ਯੂਐਸਬੀ ਓਟੀਜੀ ਤੇ ਯੂਐਸਬੀ ਟਾਇਪ ਸੀ ਪੋਰਟ ਫਾਸਟ ਚਾਰਜਿੰਗ ਦੀ ਸੁਵਿਧਾ ਦਿ4ਤੀ ਗਈ ਹੈ। ਇਹ ਫੋਨ ਅਗਲੇ ਮਹੀਨੇ ਯੂਜ਼ਰਸ ਲਈ ਸਟੋਰਸ 'ਤੇ ਉਪਲਬਧ ਹੋਵੇਗਾ।